اُ توں شروع ہون والے پنجابی لفظاں دے معنےਅ

ਸੰ. ਅਪ੍ਰਮਾ. ਸੰਗ੍ਯਾ- ਪ੍ਰਮਾ (ਯਥਾਰਥ ਗਯਾਨ) ਤੋਂ ਵਿਰੁੱਧ. ਉਲਟੀ ਸਮਝ. ਦੇਖੋ, ਪ੍ਰਮਾ. "ਤ੍ਰਿਪੁਟੀ ਮੇ ਲਖ ਆਪ ਕੋ ਕਹੈਂ ਅਪਰਮਾ ਗ੍ਯਾਨ." (ਗੁਪ੍ਰਸੂ)


ਸੰ. ਅਪੂਰ੍‍ਵ. ਵਿ- ਜੋ ਪੂਰਵ (ਪਹਿਲਾਂ) ਨਹੀਂ ਹੋਇਆ. ਅਨੋਖਾ. ਅਦਭੁਤ. "ਅਪੂਰਬ ਜੰਞ ਬਣਾਈ." (ਸੂਹੀ ਛੰਤ ਮਃ ੪)#੨. ਇੱਕ ਗਣਛੰਦ, ਜਿਸ ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ- ਰ, ਤ. , .#ਉਦਾਹਰਣ-#ਕਾਨਨੰ ਗੇ ਰਾਮ। ਧਮੰ ਕਮੰ ਧਾਮ।#ਲੱਛਨੈ ਲੈ ਸੰਗ। ਜਾਨਕੀ ਸੋਭੰਗ॥ (ਰਾਮਾਵ)#(ਅ) ਦੂਜਾ ਰੂਪ. ਚਾਰ ਚਰਣ. ਪ੍ਰਤਿ ਚਰਣ- ਇੱਕ ਰਗਣ ਇੱਕ ਗੁਰੁ. ਇਸ ਦਾ ਨਾਉਂ ਰੰਗੀ ਭੀ ਹੈ.#ਉਦਾਹਰਣ-#ਗਣੇ ਕੇਤੇ। ਹਣੇ ਜੇਤੇ। ਕਈ ਮਾਰੇ। ਕਿਤੇ ਹਾਰੇ॥#(ਰਾਮਾਵ)


ਸੰਗ੍ਯਾ- ਲੌਕਿਕ ਵਿਦ੍ਯਾ- ਪਰਾ (ਬ੍ਰਹ੍‌ਮਵਿਦ੍ਯਾ) ਤੋਂ ਭਿੰਨ ਵਿਦ੍ਯਾ. ਵਿਹਾਰ ਸਿੱਧ ਕਰਨ ਦਾ ਇ਼ਲਮ. "तत्रपरा ऋग्वेदो यजुर्वेदः सामवेदो ऽथर्ववेदो ऽथपरा यया तदक्षरमधिगस्यते.च्च् (ਮੁੰਡਕੋਪਨਿਸਦ) ਦੇਖੋ, ਪਰਾ. ੨. ਪੱਛਮ ਦਿਸ਼ਾ.


ਵਿ- ਜੋ ਪਰਾਜਿਤ ਨਹੀਂ ਹੋਇਆ. ਜੋ ਜਿੱਤਿਆ ਨਹੀਂ ਗਿਆ. ਅਜਿਤ। ੨. ਸੰਗ੍ਯਾ- ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਬਿ.


ਅਪਰਾਜਿਤ ਦਾ ਇਸਤ੍ਰੀ (ਸ੍‍ਤ੍ਰੀ) ਲਿੰਗ. "ਅਪਰਾਜਿਤਾ ਭਗਵਤੀ ਭੀਮਾ." (ਗੁਪ੍ਰਸੂ)


ਸੰ. ਸੰਗ੍ਯਾ- ਗੁਨਾਹ. ਪਾਪ. ਦੋਸ। ੨. ਭੁੱਲ. ਖ਼ਤਾ। ੩. ਅਵੱਗ੍ਯਾ. ਬੇਅਦਬੀ.


ਵਿ- ਦੋਸੀ. ਗੁਨਾਹ ਕਰਨ ਵਾਲਾ. ਪਾਪੀ. ਕੁਸੂਰਵਾਰ. "ਅਪਰਾਧੀ ਮਤਿਹੀਨ ਨਿਰਗੁਨ." (ਆਸਾ ਛੰਤ ਮਃ ੫)