اُ توں شروع ہون والے پنجابی لفظاں دے معنےਵ

ਅ਼. [وُقوُع] ਸੰਗ੍ਯਾ- ਕ਼ਾਇਮ ਹੋਣ ਦਾ ਭਾਵ। ੨. ਕਿਸੇ ਘਟਨਾ ਦਾ ਹੋਣਾ.


ਦੇਖੋ, ਵਕ਼ੂਫ਼.


ਕ੍ਰਿ- ਵਸਣਾ. ਆਬਾਦ ਹੋਣਾ. "ਵੂਠਾ ਘੁਘਿ ਗਿਰਾਉ ਜੀਉ." (ਸ੍ਰੀ ਮਃ ੫. ਪੈਪਾਇ) "ਸਭ ਸੁਖਾਲੀ ਵੁਠੀਆ." (ਸ੍ਰੀ ਮਃ ੫. ਪੈਪਾਇ) "ਸੋ ਰਿਦਾ ਸੁਹੇਲਾ, ਜਿਤ ਰਿਦੈ ਤੂੰ ਵੁਠਾ." (ਮਾਝ ਮਃ ੫) ੨. ਵ੍ਰਿਸ੍ਟਿ (वृष्टि) ਦਾ ਹੋਣਾ. ਵਰਸਣਾ. ਵਰ੍ਹਣਾ. "ਮੀਹੁ ਵੁਠਾ ਸਹਜਿਸੁਭਾਇ." (ਵਾਰ ਗਉ ੨. ਮਃ ੫) "ਵੁਠੈ ਅੰਨੁ ਕਮਾਦੁ ਕਪਾਹਾ." (ਮਃ ੧. ਵਾਰ ਮਾਝ)


ਸੰਗ੍ਯਾ- ਵਿਸ੍ਟ. ਵਰਖਾ.


ਵਿਸ੍ਟਿ ਹੋਣ ਕਰਕੇ. ਵਰ੍ਹਣ ਤੋ, . ਦੇਖੋ, ਵੁਠਣਾ ੨.