اُ توں شروع ہون والے پنجابی لفظاں دے معنےਚ

ਸੰਗ੍ਯਾ- ਚੁਕੋਣੀ ਥੜੀ। ੨. ਚਾਰ ਦਾ ਸਮੁਦਾਯ (ਇਕੱਠ). ੩. ਚਾਰ ਆਦਮੀਆਂ ਦੀ ਟੋਲੀ. ਭਾਵ- ਮੰਡਲੀ. "ਦੁਸਟਚਉਕੜੀ ਸਦਾ ਕੂੜ ਕਮਾਵਹਿ." (ਸੋਰ ਮਃ ੩) ੪. ਬੱਘੀ ਦੇ ਚਾਰ ਘੋੜਿਆਂ ਦੀ ਮੰਡਲੀ। ੫. ਚਾਰੇ ਯੁਗਾਂ ਦਾ ਸਮੁਦਾਯ. ਦੇਖੋ, ਯੁਗ। ੬. ਚਾਰੇ ਪੈਰ ਚੁੱਕਕੇ ਮਾਰੀ ਹੋਈ ਛਾਲ. ਮ੍ਰਿਗ ਦੀ ਚਉਕੜੀ ਬਹੁਤ ਪ੍ਰਸਿੱਧ ਹੈ। ੭. ਚਪਲੀ. ਪਥਲੀ. ਚਉਕੜੀ ਮਾਰਕੇ ਬੈਠਣ ਦਾ ਭਾਵ.


ਸੰਗ੍ਯਾ- ਚਾਰਕੋਣਾ (ਚੌਗੁੱਠਾ) ਵੇਹੜਾ ਅਥਵਾ ਪੱਥਰ ਆਦਿ ਦਾ ਟੁਕੜਾ। ੨. ਚਾਰ ਦਾ ਸਮੁਦਾਯ. ਚਾਰ ਦਾ ਟੋਲਾ। ੩. ਚਾਰ ਸੰਖ੍ਯਾ ਬੋਧਕ ਅੰਗ। ੪. ਰਸੋਈ ਦਾ ਚਾਰ ਕੋਣਾ ਮੰਡਲ (ਗੇਰਾ). "ਗੋਬਰੁ ਜੂਠਾ ਚਉਕਾ ਜੂਠਾ." (ਬਸੰ ਕਬੀਰ) ੫. ਰਸੋਈ ਦੇ ਥਾਂ ਪੁਰ ਕੀਤਾ ਲੇਪਨ. "ਦੇਕੈ ਚਉਕਾ ਕਢੀ ਕਾਰ." (ਵਾਰ ਆਸਾ) ੬. ਚਾਰ ਦੰਦਾਂ ਵਾਲਾ ਪਸ਼ੂ। ੭. ਦੋ ਉੱਪਰਲੇ ਅਤੇ ਦੋ ਹੇਠਲੇ ਦੰਦ. "ਚਿਬੁਕ ਚਾਰੁ ਵਿਸਤ੍ਰਿਤ ਕਛੂ ਚੌਕਾ ਚਮਕਾਵੈ." (ਗੁਪ੍ਰਸੂ).


ਸੰਗ੍ਯਾ- ਚਾਰ ਪਾਵਿਆਂ ਵਾਲਾ ਆਸਨ। ੨. ਚਾਰ ਪਹਿਰੇਦਾਰਾਂ ਦੀ ਟੋਲੀ. "ਚਉਕੀ ਚਉਗਿਰਦ ਹਮਾਰੇ." (ਸੋਰ ਮਃ ੫) ੩. ਚਾਰ ਰਾਗੀਆਂ ਦੀ ਮੰਡਲੀ. "ਗਾਵਤ ਚਉਕੀ ਸਬਦ ਪ੍ਰਕਾਸ." (ਗੁਪ੍ਰਸੂ) ਦੇਖੋ, ਚਾਰ ਚੌਕੀਆਂ। ੪. ਭਜਨਮੰਡਲੀ, ਜੋ ਪਰਿਕ੍ਰਮਾ ਕਰਦੀ ਹੋਈ ਸ਼ਬਦ ਗਾਵੇ.


ਚੌਕੇ ਵਿੱਚ. "ਬਹਿ ਚਉਕੈ ਪਾਇਆ." (ਵਾਰ ਆਸਾ) ਜਨੇਊ ਚਉਕੇ ਵਿੱਚ ਬੈਠਕੇ ਪਹਿਰਿਆ.


ਚਾਰ- ਖੰਡ. ਚਾਰ ਟੂਕ. "ਹਉ ਤਿਸੁ ਵਿਟਹੁ ਚਉਖੰਨੀਐ." (ਸ੍ਰੀ ਮਃ ੪) ਭਾਵ- ਮੈਂ. ਕੁਰਬਾਨ ਹੁੰਦਾ ਹਾਂ। ੨. ਚਾਰ ਦਿਸ਼ਾ. "ਕੋੜਮੜਾ ਚਉਖੰਨੀਐ ਕੋਇ ਨ ਬੇਲੀ." (ਭਾਗੁ) ਚਾਰੇ ਪਾਸੇ ਦੇ ਕੁਟੰਬੀ। ੩. ਤਲਵਾਰ ਦਾ ਇੱਕ ਹੱਥ. ਦੇਖੋ, ਚੌਰੰਗ ੩.


ਦੇਖੋ, ਚਉਖੰਨ.


ਕ੍ਰਿ- ਚਾਰ ਟੂਕ ਹੋਣਾ. ਭਾਵ-. ਕੁਰਬਾਨ ਹੋਣਾ। ੨. ਚਾਰ ਪਾਸੇ ਫਿਰਨਾ. ਭਾਵ- ਵਾਰਨੇ ਹੋਣਾ.


ਦੇਖੋ, ਚਉਗੁਣ.


ਦੇਖੋ, ਚੌਗਾਨ.


ਕ੍ਰਿ. ਵਿ- ਚਾਰੋਂ ਓਰ. ਚਾਰੇ ਪਾਸੇ. ਚੁਫੇਰੇ. "ਚਉਕੀ ਚਉਗਿਰਦ ਹਮਾਰੇ." (ਸੋਰ ਮਃ ੫) "ਚਉਗਿਰਦ ਹਮਾਰੈ ਰਾਮਕਾਰ." (ਬਿਲਾ ਮਃ ੫) ੨. ਸੰਗ੍ਯਾ- ਲੋਕਾਲੋਕ ਪਰਬਤ. ਦੇਖੋ, ਲੋਕਾਲੋਕ.


ਚਾਰੇ ਪਾਸਿਓਂ. ਚੁਫੇਰਿਓਂ. "ਧਾਏ ਰਖਾਸ ਰੋਹਲੇ ਚਉਗਿਰਦੋਂ ਭਾਰੇ." (ਚੰਡੀ ੩)