nan
ਅ਼. [اِتفاقاً] ਕ੍ਰਿ. ਵਿ- ਅੱਚਣਚੇਤ. ਅਚਾਨਕ. ਦੇਵਨੇਤ ਨਾਲ. ਸੰਯੋਗ ਵਸ਼. ਅਕਸਮਾਤ.
ਅ਼. [اِعتبار] ਇਅ਼ਤਬਾਰ. ਸੰਗ੍ਯਾ- ਇ਼ਬਰਤ (ਨਸੀਹ਼ਤ) ਪਕੜਨਾ। ੨. ਨਿਸ਼ਚਾ. ਭਰੋਸਾ. ਵਿਸ਼੍ਵਾਸ.
ਵਿ- ਜਿਸ ਪੁਰ ਭਰੋਸਾ ਕੀਤਾ ਜਾਵੇ. ਇਤਬਾਰ ਦੇ ਲਾਇਕ.
nan
ਅ਼. [اِطمیِنان] ਸੰਗ੍ਯਾ- ਤਸੱਲੀ. ਨਿਸ਼ਚਾ.
ਸੰ. ਵਿ- ਦੂਜਾ. ਹੋਰ. ਔਰ. ਅਨ੍ਯ। ੨. ਨੀਚ. ਪਾਂਮਰ। ੩. ਅ਼. [عِطر] ਇ਼ਤ਼ਰ. ਸੰਗ੍ਯਾ- ਸੁਗੰਧਿਸਾਰ. ਅਤਰ। ੪. ਚੰਦਨ ਦੇ ਤੇਲ ਵਿੱਚ ਮੋਤੀਆ ਗੁਲਾਬ ਕੇਵੜੇ ਆਦਿਕ ਦੀ ਰਚਾਈ ਹੋਈ ਸੁਗੰਧ.
ਅ਼. [اعتراض] ਇਅ਼ਤਰਾਜ. ਸੰਗ੍ਯਾ- ਤਰਕ. ਸ਼ੰਕਾ. ਉਟੰਕਨਾ। ੨. ਵਿਰੋਧ.
ਦੇਖੋ, ਇਤਰਾਨਾ.
ਕ੍ਰਿ- ਇਤਰਾਜ ਕਰਨਾ. ਹੁੱਜਤਬਾਜ਼ੀ ਕਰਨੀ। ੨. ਐਂਠਨਾ. ਆਕੜਨਾ.
ਸੰ. ਕ੍ਰਿ. ਵਿ- ਆਪੋਵਿੱਚੀ. ਪਰਸਪਰ. ਅਨ੍ਯੋਨ੍ਯ.