اُ توں شروع ہون والے پنجابی لفظاں دے معنےਪ

ਪਰਿਧਾਨ ਕਰਾਇਆ. ਪਹਿਨਾਇਆ. ਓਢਾਇਆ। ੨. ਸਨਮਾਨ ਦੀ ਪੋਸ਼ਾਕ ਨਾਲ ਪਹਿਨਾਇਆ. "ਪੂਰੈਗੁਰਿ ਪਹਿਰਾਇਆ."(ਸੋਰ ਮਃ ੫)


ਦੇਖੋ, ਪਹਰਾਨਾ.


ਦੇਖੋ, ਪਹਰਾਵਾ.


(ਸ੍ਰੀ ਬੇਣੀ) ਜਿਸ ਸ੍ਵਰਪ੍ਰਸ੍ਤਾਰ ਦੇ ਨਿਯਮ ਅਨੁਸਾਰ "ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ!" ਸ਼ਬਦ ਗਾਈਦਾ ਹੈ, ਉਸੇ ਧਾਰਣਾ ਨਾਲ ਇਹ ਸ਼ਬਦ ਗਾਉਣਾ ਹੈ.


ਦੇਖੋ ਪਹਰੇ.


ਦੇਖੋ, ਪਹਲ। ੨. ਸੰਗ੍ਯਾ- ਆਰੰਭ। ੩. ਕ੍ਰਿ. ਵਿ- ਪਹਿਲਾਂ. ਅੱਵਲ. "ਪਹਿਲ ਪੁਰਸਾ ਬਿਰਾ." (ਧਨਾ ਨਾਮਦੇਵ) ਜਿਗ੍ਯਾਸੂ ਨੂੰ ਪਹਿਲਾਂ ਵਿਰਾਗ ਚਾਹੀਏ.


ਮੇਲੇ ਸੁਨਿਆਰ ਦਾ ਪੁੱਤ, ਜੋ ਸਰਹਿੰਦ ਰਹਿੰਦਾ ਸੀ. ਇੱਕ ਵਾਰ ਦਸ਼ਮੇਸ਼ ਦੀ ਸੇਵਾ ਵਿੱਚ ਆਨੰਦਪੁਰ ਇਹ ਹਾਜ਼ਿਰ ਹੋਇਆ ਅਤੇ ਕੁਝ ਸੋਨੇ ਦਾ ਸਾਮਾਨ ਇਸ ਨੂੰ ਬਣਾਉਣ ਲਈ ਦਿੱਤਾ ਗਿਆ, ਜਿਸ ਵਿੱਚੋਂ ਇਸ ਨੇ ਚੋਰੀ ਕੀਤੀ, ਸਤਿਗੁਰੂ ਨੇ ਇਸ ਨੂੰ ਉਪਦੇਸ਼ ਦੇਕੇ ਕੁਕਰਮ ਤੋਂ ਵਰਜਿਆ ਅਰ ਸੱਚਾ ਵਿਹਾਰ ਕਰਨ ਦੀ ਸਿਖ੍ਯਾ ਦਿੱਤੀ ਅਤੇ ਖੰਡੇ ਦਾ ਅਮ੍ਰਿਤ ਛਕਾਇਆ.