اُ توں شروع ہون والے پنجابی لفظاں دے معنےਅ

ਵਿ- ਜੋ ਪਵਿਤ੍ਰ ਨਹੀਂ. ਮੈਲਾ. ਨਾਪਾਕ. "ਸੰਤ ਕਾ ਦੋਖੀ ਸਦਾ ਅਪਵਿਤੁ." (ਸੁਖਮਨੀ) "ਅਪਵਿਤ੍ਰ ਪਵਿਤ੍ਰ ਜਿਨਿ ਤੂ ਕਰਿਆ." (ਰਾਮ ਅਃ ਮਃ ੫)


ਸੰਗ੍ਯਾ- ਅਸ਼ੁੱਧੀ. ਮਲਿਨਤਾ. "ਦੁਖ ਦਾਰਿਦ ਅਪਵਿਤ੍ਰਤਾ ਨਾਸਹਿ ਨਾਮ ਅਧਾਰ." (ਗਉ ਥਿਤੀ ਮਃ ੫)


ਦੇਖੋ, ਅਪਵਿਤ੍ਰ. "ਨਵੇਂ ਛਿਦ੍ਰ ਅਪਵੀਤ." (ਗਉ ਥਿਤੀ ਮਃ ੫)


ਕ੍ਰਿ- ਪਹੁਚਣਾ. "ਤਿਥੈ ਕਾਲ ਨ ਅਪੜੈ." (ਸ੍ਰੀ ਅਃ ਮਃ ੧) ੨. ਤੁੱਲ ਹੋਣਾ. ਸਮਾਨਤਾ ਰੱਖਣੀ. "ਅਪੜਿ ਕੋਇ ਨ ਸਕਈ ਪੂਰੇ ਸਤਿਗੁਰ ਕੀ ਵਡਿਆਈਆ." (ਵਾਰ ਸਾਰ ਮਃ ੪)