اُ توں شروع ہون والے پنجابی لفظاں دے معنےਅ

ਕ੍ਰਿ. ਪਹੁਚਾਉਣਾ. "ਲਖ ਚਉਰਾਸੀ ਰਿਜਕ ਆਪਿ ਅਪੜਾਏ." (ਮਾਝ ਅਃ ਮਃ ੩)


ਸੰ. ਅਪਾਯ. ਸੰਗ੍ਯਾ- ਭਿੰਨਤਾ. ਨਿਰਾਲਾਪਨ। ੨. ਵਿਨਾਸ਼। ੩. ਕੁਰੀਤਿ। ੪. ਦੇਖੋ, ਉਪਾਯ। ੫. ਸੰ. ਅਪੇਯ. ਵਿ- ਨਾ ਪੀਣ ਯੋਗ੍ਯ। ੬. ਨਹੀਂ ਪੀਤਾ. ਪਾਨ ਨਹੀਂ ਕਰਿਆ. "ਜੋ ਹਮ ਤੇ ਭਜ ਜਾਇ, ਤਿਹ ਮਾਤਾ ਦੂਧ ਅਪਾਇ." (ਕ੍ਰਿਸਨਾਵ) ਮਾਂ ਦਾ ਦੁੱਧ ਨਹੀਂ ਪੀਤਾ.


ਸੰਗ੍ਯਾ- ਅਪਨਾਪਨ. ਆਪਾਭਾਵ. ਮਮਤ੍ਵ. ਅਹੰਤਾ. "ਮੈ ਛਡਿਆ ਸਗਲ ਅਪਾਇਣੋ." (ਵਾਰ ਮਾਰੂ ੨. ਮਃ ੫)


ਵਿ- ਬਿਨਾ ਪਾਹ। ੨. ਭਾਵ- ਨਿਰਲੇਪ. ਅਸੰਗ। ੩. ਸੰਗ੍ਯਾ- ਖ਼ੁਦੀ. ਹੌਮੈ. ਆਪਾਭਾਵ.


ਪ੍ਰਾ. ਅਪਹੰਜ. ਵਿ- ਅੰਗ- ਭੰਗ. ਹੀਨਾਂਗ. ਅੰਗਹੀਨ. ਅੰਗਾਂ ਤੋਂ ਕੰਮ ਲੈਣੋ ਅਸਮਰਥ.


ਦੇਖੋ, ਅਪਾਹ ੨. "ਮਾਣਿਕੂ ਮੋਹਿ ਮਾਉ ਡਿੰਨਾ ਧਣੀ ਅਪਾਹਿ." (ਵਾਰ ਮਾਰੂ ੨. ਮਃ ੫)


ਦੇਖੋ, ਅਪਾਹਜ.