اُ توں شروع ہون والے پنجابی لفظاں دے معنےਦ

ਦੇਵਤਾ ਦੇ ਸ੍‍ਥਾਨ ਪੁਰ. "ਸਿਧ ਬਹਹਿ ਦੇਵਸਥਾਨਿ." (ਸ੍ਰੀ ਅਃ ਮਃ ੧) ੨. ਦੇਵਮੰਦਿਰ ਵਿੱਚ.


ਇਸ ਮਤ ਦਾ ਆਚਾਰਯ ਕਾਨ੍ਯਕੁਬਜ ਬ੍ਰਾਹਮ੍‍ਣ ਸਤ੍ਯਾਨੰਦ ਅਗਨਿਹੋਤ੍ਰੀ (ਦੇਵਗੁਰੂ ਭਗਵਾਨ) ਹੈ, ਜਿਸ ਦਾ ਜਨਮ ੨੦. ਦਿਸੰਬਰ ਸਨ ੧੮੫੦ ਨੂੰ ਅਕਬਰਪੁਰ (ਜਿਲਾ ਕਾਨਪੁਰ) ਵਿੱਚ ਹੋਇਆ. ਇਸ ਨੇ ਰੁੜਕੀ ਦੇ ਕਾਲਿਜ ਵਿਚ ਤਾਲੀਮ ਪਾਕੇ ਸਨ ੧੮੬੮ ਵਿੱਚ ਨੌਕਰੀ ਕਰਕੇ ਨੌ ਵਰ੍ਹੇ ਗਵਰਨਮੇਂਟ ਦੀ ਸੇਵਾ ਕੀਤੀ. ਕੁਝ ਸਮਾਂ ਬ੍ਰਹਮਸਮਾਜ ਵਿੱਚ ਰਹਿਕੇ ਧਰਮਪ੍ਰਚਾਰ ਕੀਤਾ. ੧੬. ਫਰਵਰੀ ਸਨ ੧੮੮੭ (ਸੰਮਤ ੧੯੪੩) ਨੂੰ ਆਪਣਾ ਜੁਦਾ ਮਤ ਦੇਵਧਰਮ, ਜਿਸ ਨੂੰ ਵਿਗ੍ਯਾਨਮੂਲ ਧਰਮ (The Sceince Grounded Religion) ਆਖਿਆ ਜਾਂਦਾ ਹੈ, ਲਹੌਰ ਕ਼ਾਯਮ ਕੀਤਾ. ਇਸ ਧਰਮ ਦੇ ਧਾਰਨ ਵਾਲੇ ਲੋਕਾਂ ਦਾ ਗਰੋਹ ਦੇਵਸਮਾਜ ਕਹਾਇਆ. ਪਹਿਲਾਂ ਸਤ੍ਯਾਨੰਦ ਈਸ਼੍ਵਰਵਾਦੀ ਰਿਹਾ, ਸਨ ੧੮੯੧ ਤੋਂ ਪਰਮੇਸ਼੍ਵਰ ਦਾ ਨਿਸ਼ਚਾ ਛੱਡਕੇ ਅਨੀਸ਼੍ਵਰਵਾਦੀ ਹੋ ਗਿਆ.#ਦੇਵਸਮਾਜ ਦਾ ਧਰਮਗ੍ਰੰਥ "ਦੇਵਸ਼ਾਸ੍‍ਤ੍ਰ" ਹੈ ਅਤੇ ਇਸ ਸਮਾਜ ਦੇ ਮੈਂਬਰ ਨੂੰ ਹੇਠ ਲਿਖੇ ਦਸ ਪਾਪਾਂ ਤੋਂ ਬਚਣ ਦਾ#ਨਿਯਮ ਕਰਨਾ ਪੈਂਦਾ ਹੈ-#੧. ਵਿਹਾਰ ਵਿੱਚ ਰਿਸ਼ਵਤ ਲੈਣੀ ਧੋਖਾ ਕਪਟ ਆਦਿ ਦਾ ਕਰਨਾ.#੨. ਚੋਰੀ.#੩. ਉਧਾਰ ਲੈਕੇ ਨਾ ਦੇਣਾ, ਜਾਂ ਧਰੋਹਰ ਦੱਬ ਲੈਣੀ.#੪. ਬਲ ਜਾਂ ਛਲ ਨਾਲ ਕਿਸੇ ਤੋਂ ਚੀਜ ਖੋਹ ਲੈਣੀ.#੫. ਜੂਆ.#੬. ਨਿਕੰਮਾ ਰਹਿਣਾ.#੭. ਵ੍ਯਭਿਚਾਰ.#੮. ਨਸ਼ਿਆਂ ਦਾ ਸੇਵਨ.#੯. ਮਾਂਸ ਅੰਡਾ ਆਦਿ ਖਾਣਾ.#੧੦ ਹਤ੍ਯਾ.


ਦੇਵਨਦੀ. ਗੰਗਾ. ਦੇਖੋ, ਸੁਰਸਰੀ.


ਦੇਵੇਗਾ. "ਆਪਿ ਦਇਆ ਕਰਿ ਦੇਵਸੀ," (ਸ੍ਰੀ ਮ ੪)


ਸੰ. ਦੇਵਸ਼ੁਨੀ. ਸੰਗ੍ਯਾ- ਦੇਵਤਿਆਂ ਦੀ ਸ਼ੁਨੀ (ਕੁੱਤੀ). ਇੰਦ੍ਰ ਦੀ ਕੁੱਤੀ ਸਰਮਾ.


ਸ੍ਵਾਯੰਭੁਵ ਮਨੁ ਦੀ ਪੁਤ੍ਰੀ ਅਤੇ ਕਰਦਮ ਰਿਖੀ ਦੀ ਇਸਤ੍ਰੀ, ਜਿਸ ਦੇ ਉਦਰ ਤੋਂ ਸਾਂਖ੍ਯ ਸ਼ਾਸਤ੍ਰ ਦਾ ਕਰਤਾ ਕਪਿਲ ਮੁਨਿ ਜਨਮਿਆ.


ਵਿ- ਦੇਣ ਵਾਲਾ। ੨. ਸੰਗ੍ਯਾ- ਇੱਕ ਯਦੁਵੰਸ਼ੀ ਰਾਜਾ, ਜੋ ਉਗ੍ਰਸੇਨ ਦਾ ਛੋਟਾ ਭਾਈ ਸੀ. ਦੇਵਕ ਨੇ ਆਪਣੇ ਪੁਤ੍ਰੀ ਦੇਵਕੀ ਅਤੇ ਛੀ ਉਸ ਦੀਆਂ ਭੈਣਾਂ ਵਸੁਦੇਵ ਨੂੰ ਵਿਆਹੀਆਂ ਸਨ. ਦੇਵਕੀ ਦੇ ਉਦਰ ਤੋਂ ਕ੍ਰਿਸਨ ਜੀ ਜਨਮੇ. ਕ੍ਰਿਸਨ ਜੀ ਦਾ ਨਾਨਾ ਦੇਵਕ ਸੀ, ਪਰ ਜਗਤਪ੍ਰਸਿੱਧ ਉਗ੍ਰਸੇਨ ਹੈ, ਕ੍ਯੋਂਕਿ ਉਗ੍ਰਸੇਨ ਨੇ ਭਾਈ ਦੀ ਪੁਤ੍ਰੀ ਬੇਟੀ ਕਰਕੇ ਪਾਲੀ ਸੀ. ਦੇਖੋ, ਉਗ੍ਰਸੇਨ.


ਸੰਗ੍ਯਾ- ਦੇਵਤਾ ਨਿਮਿੱਤ ਕੀਤਾ ਕਰਮ. ਹੋਮ ਬਲਿ ਦਾਨ ਆਦਿ ਕਰਮ। ੨. ਸ਼ੁਭਕਰਮ.


ਵਿ- ਦੇਵਨ ਕਰਤਾ. ਦੇਣ ਵਾਲਾ. "ਅਪੁਛਿਆ ਦਾਨ ਦੇਵਕਾ." (ਵਾਰ ਸ੍ਰੀ ਮਃ ੪)


ਯਦੁਵੰਸ਼ੀ ਰਾਜਾ ਦੇਵਕ ਦੀ ਪੁਤ੍ਰੀ, ਵਸੁਦੇਵ ਦੀ ਇਸਤ੍ਰੀ ਅਤੇ ਕ੍ਰਿਸਨ ਜੀ ਦੀ ਮਾਤਾ, ਦੇਖੋ, ਉਗ੍ਰਸੇਨ ਅਤੇ ਦੇਵਕ. "ਧਨਿ ਧਨਿ ਤੂ ਮਾਤਾ ਦੇਵਕੀ." (ਮਾਲੀ ਨਾਮਦੇਵ)