اُ توں شروع ہون والے پنجابی لفظاں دے معنےਨ

ਦੇਖੋ, ਨਿਵਿੜ.


ਸੰ. निवास्. ਧਾ- ਢਕਣਾ(ਆਛਾਦਨ ਕਰਨਾ), ਲਪੇਟਣਾ। ੨. ਸੰਗ੍ਯਾ- ਘਰ. ਰਹਿਣ ਦੀ ਥਾਂ। ੩. ਵਸਤ੍ਰ। ੪. ਰਹਾਇਸ਼. ਰਹਿਣ ਦਾ ਭਾਵ. "ਸਾਧ- ਸੰਗਿ ਪ੍ਰਭ ਦੇਹੁ ਨਿਵਾਸ." (ਸੁਖਮਨੀ) ੫. ਵਿਸ਼੍ਰਾਮ. ਟਿਕਾਉ. "ਮੀਨ ਨਿਵਾਸ ਉਪਜੈ ਜਲ ਹੀ ਤੇ." (ਮਲਾ ਅਃ ਮਃ ੧) ੬. ਸੰ. ਨਿਰ੍‍ਵਾਸ. ਬਾਹਰ ਕੱਢਣ ਦੀ ਕ੍ਰਿਯਾ. "ਨੀਚਰੂਖ ਤੇ ਊਚ ਭਏ ਹੈਂ ਗੰਧ ਸੁਗੰਧ ਨਿਵਾਸਾ." (ਆਸਾ ਰਵਿਦਾਸ) ਇਰੰਡ ਦੀ ਗੰਧ ਨਿਰ੍‍ਵਾਸ ਕਰਕੇ, ਚੰਦਨ ਦੀ ਸੁਗੰਧ ਸਹਿਤ ਹੋਏ ਹਾਂ.


ਫ਼ਾ. [نواز] ਵਿ- ਨਵਾਜ਼ਿੰਦਹ. ਕ੍ਰਿਪਾ ਕਰਨ ਵਾਲਾ. ਇਸ ਦਾ ਵਰਤਾਉ ਯੌਗਿਕ ਸ਼ਬਦਾਂ ਦੇ ਅੰਤ ਹੁੰਦਾ ਹੈ. "ਗਰੀਬਨਿਵਾਜ ਦਿਨ ਰੈਣਿ ਧਿਆਇ." (ਭੈਰ ਮਃ ੫) ੨. ਦੇਖੋ, ਨਮਾਜ਼. "ਸਚ ਨਿਵਾਜ ਯਕੀਨ ਮੁਸਲਾ." (ਮਾਰੂ ਸੋਲਹੇ ਮਃ ੫)


ਕ੍ਰਿ- ਵਡਾ ਕਰਨਾ. ਸਨਮਾਨ ਦੇਣਾ. ਦੇਖੋ, ਨਵਾਖ਼ਤਨ. "ਧ੍ਰੁ ਪ੍ਰਹਿਲਾਦ ਨਿਵਾਜਾ." (ਬਿਲਾ ਕਬੀਰ) "ਜਿਸਹਿ ਨਿਵਾਜੇ ਸੋ ਜਨ ਸੂਰਾ." (ਗਉ ਮਃ ੫)


ਫ਼ਾ. [نوازش] ਸੰਗ੍ਯਾ- ਨਵਾਖ਼ਤਨ (ਵਡਾ ਕਰਨ) ਦਾ ਭਾਵ। ੨. ਕ੍ਰਿਪਾ. ਦਯਾ.