اُ توں شروع ہون والے پنجابی لفظاں دے معنےਅ

ਨਿਰਲੇਪ. ਅਸੰਗ. ਦੇਖੋ, ਅਪਾਹ. "ਆਪੇ ਆਪਿ ਅਪਾਹੁ." (ਸੋਰ ਮਃ ੪)


ਵਿ- ਜੋ ਨਾ ਹੋਵੇ ਪਾਕ (ਪਵਿਤ੍ਰ). ਅਪਵਿਤ੍ਰ. ਨਾਪਾਕ। ੨. ਸੰ. ਸੰਗ੍ਯਾ- ਕੱਚਾਪਨ. ਨਾ ਪੱਕਣ ਦੀ ਹਾਲਤ। ੩. ਬਦਹਜ਼ਮੀ. ਅਜੀਰਣ। ੪. ਦਾਨਾ. ਚਤੁਰ. ਸਿਆਣਾ। ੫. ਗ੍ਯਾਤਾ. "मुर्खः पाकः , तद्घिन्ना प्राज्ञः " ਪਾਕ ਨਾਉਂ ਮੂਰਖ ਦਾ ਹੈ, ਜੋ ਨਾ ਹੋਵੇ ਪਾਕ ਸੋ ਅਪਾਕ. "ਤੁਮ ਆਪੇ ਆਪਿ ਅਪਾਕੀ." (ਧਨਾ ਮਃ ੪)


ਸੰਗ੍ਯਾ- ਅਪਵਿਤ੍ਰਤਾ। ੨. ਦੇਖੋ, ਅਪਾਕ ੪- ੫.


ਅਪ- ਆਗ੍ਰਹ. ਸੰਗ੍ਯਾ- ਖੋਟਾ ਹਠ. ਕੁਹਠ. ਬਿਨਾ ਵਿਚਾਰੀ ਜ਼ਿੱਦ. ਅੜੀ.


ਵਿ- ਜੋ ਨਹੀਂ ਪਾਜੀ. ਦੇਖੋ, ਪਾਜੀ. ੨. ਜੋ ਬਣਾਉਟੀ ਨਹੀਂ. ਅਸਲ. "ਪਾਜੀ ਕੋ ਅਪਾਜੀ ਲਖ ਤਾਂ ਸੋ ਵਿਰਮਾਯੋ ਹੈ." (ਨਾਪ੍ਰ) ਪਾਜੀ (ਮੁਲੰਮੇ) ਨੂੰ ਅਸਲ ਸਮਝਕੇ.


ਦੇਖੋ, ਅਪਾਹਜ.


ਵਿ- ਪਤ੍ਰ ਰਹਿਤ. ਬਿਨਾ ਪੱਤੇ. "ਅਪਾਤੰ ਪਲਾਸੀ ਮਨੋ ਫੂਲ ਲਾਗੇ." (ਗੁਪ੍ਰਸੂ) ੨. ਪਤਨ ਰਹਿਤ. ਅਡਿਗ. ਅਚ੍ਯੁਤ. ਭਾਵ ਮਰਣ ਰਹਿਤ. "ਨਮਸਤੰ ਅਜਾਤੇ। ਨਮਸਤੰ ਅਪਾਤੇ." (ਜਾਪੁ)


ਵਿ- ਪੰਕ੍ਤਿ (ਗੋਤ੍ਰ) ਰਹਿਤ. ਜਿਸ ਦਾ ਕੋਈ ਗੋਤ ਨਹੀਂ. "ਪਾਤਿ ਮੈ ਨ ਆਵੈ ਸੋ ਅਪਾਤਿ ਕੈ ਬੁਲਾਈਐ." (ਗ੍ਯਾਨ)


ਵਿ- ਕੁਪਾਤ੍ਰ. ਅਨਧਿਕਾਰੀ.


ਵਿ- ਕੁਮਾਰਗ. ਖੋਟਾ ਰਾਹ। ੨. ਪਾਥ (ਜਲ) ਬਿਨਾ. "ਸਕੁਚੇ ਦਲ ਕੰਜ ਅਪਾਥਾ" (ਗੁਪ੍ਰਸੂ)


ਸੰ. ਸੰਗ੍ਯਾ- ਵਿਭਾਗ. ਭੇਦ। ੨. ਵ੍ਯਾਕਰਣ ਅਨੁਸਾਰ ਪੰਜਵਾਂ ਕਾਰਕ (ਵਿਭਕ੍ਤਿ), ਜਿਸ ਤੋਂ ਕ੍ਰਿਆ ਦਾ ਆਰੰਭ ਬੋਧ ਹੁੰਦਾ ਹੈ. ਇਸ ਦਾ ਰੂਪ "ਤੋਂ- ਸੇ" ਆਦਿ ਸ਼ਬਦਾਂ ਦ੍ਵਾਰਾ ਹੁੰਦਾ ਹੈ.