ਵੇਸਾਹੁ." (ਸ੍ਰੀ ਮਃ ੧) ੨. ਵਿਸ਼੍ਵਾਸਪਾਤ੍ਰ. "ਜਿਸੁ ਪਾਸਿ ਬਹਿਠਿਆ ਸੋਹੀਐ, ਸਭਨਾਂ ਦਾ ਵੇਸਾਹੁ." (ਸਵਾਃ ੫) ੩. ਵ੍ਯਵਸਾਯ. ਵਪਾਰ. ਵਣਜ. "ਗੁਰਮੁਖਿ ਵਸਤੁ ਵੇਸਾਹੀਐ." (ਸ੍ਰੀ ਮਃ ੧) ਵਣਜੀਏ. ਖਰੀਦੀਏ। ੪. ਪੂੰਜੀ. ਮੂਲਧਨ. "ਨਿਰਧਨ ਕਾ ਨਾਮ ਵੇਸਾਹਾ ਹੇ." (ਮਾਰੂ ਸੋਲਹੇ ਮਃ ੩)
ਕੰਚਨੀ, ਜੋ ਅਨੇ ਵੇਸਾਂ ਨਾਲ ਸ਼ਰੀਰ ਨੂੰ ਸਿੰਗਾਰਦੀ ਹੈ. ਸਾਮਾਨ੍ਯਾ. ਗਣਿਕਾ. ਕੰਜਰੀ.
ਵੇਸੀਂ. ਵੇਸੋਂ ਮੇ, ਵੇਸਾਂ ਨਾਲ. "ਜਿਨੀ ਵੇਸੀ ਸਹੁ ਮਿਲੈ." (ਸਃ ਫਰੀਦ) ੨. ਕਰਮਾਂ ਦ੍ਵਾਰਾ. ਦੇਖੋ, ਵੇਸ ੯.
(ਦੇਖੋ, ਵਿਸ਼੍ਰ ਅਤੇ ਵਿਸ੍ ਧਾ) ਸੰ. वेश- ਵੇਸ਼. ਸੰਗ੍ਯਾ- ਪ੍ਰਵੇਸ਼. ਦਖਲ। ੨. ਰਹਿਣ ਦਾ ਥਾਂ. ਘਰ. ਤੰਬੂ। ੩. ਅੰਤਹਕਰਣ. ਮਨ, ਜੋ ਸੰਕਲਪਾਂ ਦਾ ਨਿਵਾਸ ਅਸਥਾਨ ਹੈ. "ਫਰੀਦਾ, ਕਾਲੇ ਮੈਡੇ ਕਪੜੇ, ਕਾਲਾ ਮੈਡਾ ਵੇਸੁ¹। ਗੁਨਹੀ ਭਰਿਆ ਮੈਂ ਫਿਰਾਂ ਲੋਕੁ ਕਹੈ ਦਰਵੇਸੁ." (ਸ. ਫਰੀਦ) ੪. ਵ੍ਯਸਨ. ਭੈੜੀ ਵਾਦੀ. "ਛੋਡਹੁ ਵੇਸੁ ਭੇਖ ਚਤੁਰਾਈ." (ਸੋਰ ਮਃ ੧) ੫. ਵੇਸ਼੍ਯਾ (ਕੰਚਨੀ) ਦਾ ਘਰ। ੬. ਵਪਾਰ. ਵਣਿਜ। ੭. ਸੰ. वेष- ਵੇਸ. ਲਿਬਾਸ. ਪੋਸ਼ਿਸ਼. "ਇਕਿ ਭਗਵਾਂ ਵੇਸੁ ਕਰਿ ਫਿਰਹਿ ਜੋਗੀ ਸੰਨਿਆਸਾ." (ਮਃ ੧. ਵਾਰ ਮਾਝ) ੮. ਸ਼ਕਲ ਰੂਪ. "ਨਾਨਕ ਕਰਤੇ ਕੇ ਕੇਤੇ ਵੇਸ." (ਸੋਹਿਲਾ) ੯. ਕ੍ਰਿਯਾ. ਕਰਮ. ਅਅ਼ਮਾਲ, "ਨਿਵਣੁ ਸੁ ਅਖਰੁ ਖਵਣੁ ਗੁਣ, ਜਿਹਬਾ ਮਣੀਆ ਮੰਤੁ। ਏ ਤ੍ਰੈ ਭੈਣੇ ਵੇਸ ਕਰਿ, ਤਾਂ ਵਸਿ ਆਵੀ ਕੰਤ॥" (ਸਃ ਫਰੀਦ) ਨਿੰਮ੍ਰਤਾ ਯੰਤ੍ਰ, ਖਿਮਾ ਧਾਗਾ, ਮਿੱਟੀ ਜ਼ੁਬਾਨ ਮਾਲਾ ਨਾਲ ਮੰਤ੍ਰਜਪ, ਇਹ ਤਿੰਨ ਵੇਸ (ਕਰਮ) ਕਰ, ਤਾਂ ਕੰਤ ਵਸ਼ ਆਵੇਗਾ.; ਦੇਖੋ, ਵੇਸ ੯। ੨. ਕੁਕਰਮ. "ਛੋਡਹੁ ਵੇਸੁ ਭੇਖ ਚਤੁਰਾਈ." (ਸੋਰ ਮਃ ੧) ਦੇਖੋ, ਵੇਸ ੪.
ਸੰ. ਵੇਸ਼੍ਯਾ. "ਜਿਉ ਵੇਸੁਆਪੁਤੁ ਨਿਨਾਉ." (ਸ੍ਰੀ ਮਃ ੪. ਵਣਜਾਰਾ)
ਵੇਸ਼੍ਯਾਪੁਤ੍ਰ. ਦੇਖੋ, ਵੇਸੁਆ.
nan
nan
nan
nan