اُ توں شروع ہون والے پنجابی لفظاں دے معنےਅ

ਸੰ. ਸੰਗ੍ਯਾ- ਪੰਜ ਪ੍ਰਾਣਾਂ ਵਿੱਚੋਂ ਇੱਕ ਪ੍ਰਾਣ, ਜਿਸ ਦੀ ਗਤਿ ਗੁਦਾਮੰਡਲ ਵਿੱਚ ਹੈ. ਦੇਖੋ, ਅਪਾਨ ਬਾਇ। ੨. ਗੁਦਾ। ੩. ਅਪਨਾਪਨ. ਆਪਾ. "ਬਿਸਰਾ ਅਪਾਨ ਤਨ." (ਨਾਪ੍ਰ)


ਸੰ. ਅਪਾਨਵਾਯੁ. ਮਲਾਸ਼ਯ (ਮੈਲ ਧਾਰਣ ਵਾਲੀ ਅੰਤੜੀ), ਅੰਡਕੋਸ਼ (ਫੋਤੇ), ਮਸਾਨਾ, ਲਿੰਗ ਆਦਿ ਅਸਥਾਨਾਂ ਵਿੱਚ ਰਹਿਣ ਵਾਲੀ ਪੌਣ, ਇਸ ਪੌਣ ਦੇ ਬਲ ਨਾਲ ਪੇਸ਼ਾਬ ਦਾ ਨਿਕਲਨਾ, ਗੁਦਾ ਤੋਂ ਮੈਲ ਦਾ ਖਾਰਿਜ ਹੋਣਾ, ਵਾਉਕਾ ਆਉਣਾ ਅਤੇ ਗਰਭ ਤੋਂ ਬੱਚੇ ਦਾ ਬਾਹਰ ਆਉਣਾ ਆਦਿਕ ਕਰਮ ਹੁੰਦੇ ਹਨ. ਜਦ ਪਿੱਤ ਕਫ ਆਦਿਕ ਦੇ ਵਿਗਾੜ ਨਾਲ ਅਪਾਨਵਾਯੁ ਵਿਗੜ ਜਾਂਦੀ ਹੈ, ਤਾਂ ਇਹ ਆਪਣੇ ਕਾਰਜ ਠੀਕ ਨਹੀਂ ਕਰ ਸਕਦੀ ਅਤੇ ਮਲ ਮੂਤ੍ਰ ਖੁਲ੍ਹਕੇ ਨਹੀਂ ਆਉਂਦੇ. ਸ਼ਰੀਰ ਜੜ੍ਹ ਜੇਹਾ ਹੋ ਜਾਂਦਾ ਹੈ. ਕਮਰ ਵਿੱਚ ਪੀੜ ਹੁੰਦੀ ਹੈ. ਪਥਰੀ ਬਵਾਸੀਰ ਆਦਿ ਰੋਗ ਪੈਦਾ ਹੋ ਜਾਂਦੇ ਹਨ. ਅਪਾਨ ਵਾਯੁ ਨੂੰ ਠੀਕ ਰੱਖਣ ਲਈ ਪੈਦਲ ਚਲਨਾ, ਘੋੜੇ ਦੀ ਸਵਾਰੀ ਕਰਨੀ, ਹਲਕੀ ਗ਼ਿਜ਼ਾ ਖਾਣੀ, ਅੰਤੜੀ ਸਾਫ ਰੱਖਣੀ, ਉੱਤਮ ਸਾਧਨ ਹਨ. ਅਤੇ ਚਿੱਟੀ ਤ੍ਰਿਵੀ ਦਾ ਚੂਰਨ ਚਾਰ ਤੋਲੇ, ਖੰਭ ਚਾਰ ਤੋਲੇ, ਮਘਾਂ ਦਾ ਚੂਰਨ ਦੋ ਤੋਲੇ, ਇਨ੍ਹਾਂ ਨੂੰ ਮਿਲਾਕੇ ਛੀ ਮਾਸ਼ੇ ਨਿੱਤ ਸ਼ਹਿਦ ਵਿੱਚ ਮਿਲਾਕੇ ਚੱਟਣ ਤੋਂ ਅਪਾਨ ਵਾਯੁ ਦੇ ਦੋਸ਼ ਦੂਰ ਹੋ ਜਾਂਦੇ ਹਨ. "ਪ੍ਰਾਣਬਾਇ ਆਪਾਨਬਾਇ ਭਨ." (ਚਰਿਤ੍ਰ ੪੦੫)


ਸੰਗ੍ਯਾ- ਆਪਾ. ਆਪਾਭਾਵ. "ਬਿਸਰਾ ਸਭਿਨ ਅਪਾਨਾ." (ਨਾਪ੍ਰ)


ਵਿ- ਪਾਪ ਰਹਿਤ. "ਅਪਾਪੀ ਏ ਅਪਰਾਧ ਬਿਨ ਸ਼ੀਰਖ਼ੋਰ ਗੁਰੁ ਬਾਲ." (ਪ੍ਰਾਪੰਪ੍ਰ)


ਵਿ- ਜਿਸ ਦਾ ਪਾਰ ਨਹੀਂ. ਬੇਅੰਤ. "ਅਪਾਰ ਅਗਮ ਗੋਬਿੰਦ ਠਾਕੁਰ." (ਆਸਾ ਛੰਤ ਮਃ ੫) ੨. ਅਗਾਧ. ਅਥਾਹ। ੩. ਅਧਿਕ. ਬਹੁਤ। ੪. ਅਗਣਿਤ। ੫. ਸੰਗ੍ਯਾ- ਕਰਤਾਰ. ਵਾਹਗੁਰੂ. "ਪਾਯਉ ਅਪਾਰ." (ਸਵੈਯੇ ਮਃ ੪. ਕੇ) ੬. ਉਰਲਾ ਪਾਸਾ. ਉਰਾਰ. ਆਪਣੀ ਵੱਲ ਦਾ ਕਿਨਾਰਾ. "ਆਪੇ ਸਾਗਰ ਬੋਹਿਥਾ, ਆਪੇ ਪਾਰ ਅਪਾਰ." (ਸ੍ਰੀ ਅਃ ਮਃ ੧) ੭. ਸੰ. ਆਪਾਰ. ਪੂਰਣ ਪਾਰ. "ਜਾਨੈ ਕੋ ਤੇਰਾ ਅਪਾਰ ਨਿਰਭਉ ਨਿਰੰਕਾਰ." (ਸਵੈਯੇ ਮਃ ੪. ਕੇ)


ਵਿ- ਨਾ ਪਾਰ ਜਾਣ ਵਾਲਾ. ਜੋ ਪਾਰ ਜਾਣ ਨੂੰ ਸਮਰਥ ਨਹੀਂ.


ਅਪਾਰਗ੍ਯ. ਜੋ ਪਾਰ ਦਾ ਗ੍ਯਾਤਾ (ਜਾਣੂ) ਨਹੀਂ. ਅੰਤ ਤੋਂ ਅਜਾਣ. "ਮਨ ਬਾਂਛਤ ਫਲ ਪਾਏ ਸਗਲੇ ਕੁਦਰਤਿ ਕੀਮ ਅਪਾਰਗਿ." (ਸੂਹੀ ਛੰਤ ਮਃ ੫) ਜੀਵ ਉਸਦੀ ਕੁਦਰਤ ਦੀ ਮਹਿਮਾ ਦੇ ਅੰਤ ਤੋਂ ਅਜਾਣ ਹੈ.


ਵਿ- ਬਿਨਾ पारण (ਸਮਾਪਤਿ). "ਮੇਰੇ ਸੁਆਮੀ ਅਗਮ ਅਪਾਰਣਾ." (ਮਾਰੂ ਸੋਲਹੇ ਮਃ ੫) ਦੇਖੋ, ਪਾਰਣ.