اُ توں شروع ہون والے پنجابی لفظاں دے معنےਦ

ਇਹ ਬਿਲਾਵਲ ਠਾਟ ਦੀ ਸੰਪੂਰਣ ਰਾਗਿਨੀ ਹੈ. ਸਾਰੇ ਸ਼ੁੱਧ ਸੁਰ ਹਨ. ਸੜਜ ਵਾਦੀ ਅਤੇ ਪੰਚਮ ਸੰਵਾਦੀ ਹੈ. ਗਾਂਧਾਰ ਦੁਰਬਲ ਹੋਕੇ ਲੱਗਦਾ ਹੈ. ਗਾਉਣ ਦਾ ਵੇਲਾ ਚਾਰ ਘੜੀ ਦਿਨ ਚੜ੍ਹੇ ਹੈ.#ਆਰੋਹੀ- ਸ ਰ ਮ ਪ ਧ ਸ.#ਅਵਰੋਹੀ- ਸ ਨ ਧ ਮ ਗ ਰ ਸ.#ਕਿਤਨਿਆਂ ਨੇ ਦੇਵਗੰਧਾਰੀ ਵਿੱਚ ਸੜਜ ਪੰਚਮ ਮੱਧਮ ਸ਼ੁੱਧ, ਰਿਸਭ ਗਾਂਧਾਰ ਧੈਵਤ ਅਤੇ ਨਿਸਾਦ ਕੋਮਲ ਮੰਨੇ ਹਨ.#ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਇਸ ਦਾ ਨੰਬਰ ਛੀਵਾਂ ਹੈ.


ਸੰਗ੍ਯਾ- ਦੇਵਾਲਯ. ਦੇਵਮੰਦਿਰ.


ਸੰਗ੍ਯਾ- ਦੇਵਤਿਆਂ ਦੀ ਮਾਤਾ, ਅਦਿਤਿ.


ਸੰ. ਦੇਵਯਾਨੀ. ਸ਼ੁਕ੍ਰਾਚਾਰਯ ਦੀ ਪੁਤ੍ਰੀ. ਜੋ ਰਾਜਾ ਯਯਾਤਿ ਦੀ ਇਸਤ੍ਰੀ ਸੀ. ਦੇਖੋ, ਕਚ. "ਕਿਧੋਂ ਦੇਵਜਾਨੀ ਕਿਧੋਂ ਮੈਨਜਾਈ." (ਚਰਿਤ੍ਰ ੨੦)


ਸੰਗ੍ਯਾ- ਦੇਣ ਦਾ ਭਾਵ. ਦਾਨ ਕਰਨ ਦੀ ਕ੍ਰਿਯਾ. "ਦੇਵਣ ਵਾਲਾ ਸਭ ਬਿਧਿ ਜਾਣੈ." (ਆਸਾ ਅਃ ਮਃ ੩)


ਵਿ- ਦਾਨ ਕਰਨ ਵਾਲਾ. ਬਖਸ਼ਿਸ਼ ਕਰਨ ਵਾਲਾ. "ਦੇਖੈਗਾ ਦੇਵਣਹਾਰੁ." (ਸੋਹਿਲਾ) "ਦੇਵਣਵਾਲੇ ਕੈ ਹਥਿ ਦਾਤਿ." (ਸ੍ਰੀ ਮਃ ੩)


ਦੇਉ (ਜਿੰਨ) ਦੀ ਇਸਤ੍ਰੀ. "ਤੁਹੀ ਦੇਵਣੀ ਇਕ ਤਿਨ ਮਾਹੀ." (ਗੁਪ੍ਰਸੂ)


ਸੰਗ੍ਯਾ- ਦੇਵਵ੍ਰਿਕ੍ਸ਼੍‍. ਦੇਖੋ, ਸੁਰਤਰੁ.


ਸੰ. ਸੰਗ੍ਯਾ- ਦੇਵਨਦੀ. ਗੰਗਾ.