اُ توں شروع ہون والے پنجابی لفظاں دے معنےਅ

ਸੰ. ਅਪਾਰ੍‍ਥ. ਸੰਗ੍ਯਾ- ਅਪ- ਅਰ੍‍ਥ. ਕਵਿਤਾ ਦਾ ਇੱਕ ਦੋਸ, ਜਿਸ ਕਰਕੇ ਵਾਕ੍ਯ ਦਾ ਕੋਈ ਚਮਤਕਾਰੀ ਅਰਥ ਨਾ ਭਾਸੇ. "ਪੁਨਰੁਕ੍ਤਿ ਅਪਾਰਥ ਕੀ ਸਮਝ ਨ ਆਵਈ." (ਨਾਪ੍ਰ) ੨. ਵਿ- ਅਰਥ ਰਹਿਤ. ਨਿਰਰਥਕ.


ਵਿ- ਜਿਸ ਦਾ ਭਾਵ ਅਪਾਰ ਹੋਵੇ. ਜਿਸ ਦੇ ਅਭਿਪ੍ਰਾਯ ਦੀ ਹੱਦ ਨਹੀਂ. "ਭਾਖਿਆ ਭਾਉਅਪਾਰੁ." (ਜਪੁ)


ਵਿ- ਅਪਾਰਤਾ ਵਾਲਾ. ਬੇਅੰਤਤਾ ਦਾ ਸ੍ਵਾਮੀ. "ਅਤਿਭੁਜ ਭਇਓ ਅਪਾਰਲਾ." (ਮਲਾ ਨਾਮਦੇਵ)


ਦੇਖੋ, ਅਪਾਰ। ੨. ਉਰਾਰ. ਉਰਲਾ ਤਟ. "ਪਾਰਿ ਸਾਜਨੁ ਅਪਾਰੁ ਪ੍ਰੀਤਮੁ ਗੁਰਸਬਦ ਸੁਰਤਿ ਲੰਘਾਵਏ." (ਤੁਖਾ ਛੰਤ ਮਃ ੧)


ਸੰ. ਅਪਾਲ੍ਯ. ਵਿ- ਜੋ ਪਾਲਨ ਯੋਗ੍ਯ ਨਹੀਂ. ਜਿਸ ਦੀ ਪਾਲਨਾ ਕੋਈ ਨਹੀਂ ਕਰ ਸਕਦਾ. "ਅਪਾਲ ਹਰੀ" (ਅਕਾਲ) ੨. ਅਪਾਰ ਦੀ ਥਾਂ ਭੀ ਅਪਾਲ ਸ਼ਬਦ ਆਇਆ ਹੈ. "ਬੁੱਧੰ ਅਪਾਲ." (ਅਕਾਲ) ਅਪਾਰ ਬੁੱਧਿ ਵਾਲਾ.


ਵਿ- ਜੋ ਨਹੀਂ ਪਾਵਨ (ਪਵਿਤ੍ਰ). ਅਪਵਿਤ੍ਰ. ਅਸ਼ੁੱਧ.


ਸੰ. ਵ੍ਯ- ਭੀ. ਹੀ. ਨਿਸ਼ਚੇ ਕਰਕੇ. ਯਕੀਨਨ.


ਸੰਗ੍ਯਾ- ਅਮ੍ਰਿਤ. ਜੋ ਸਾਧਾਰਣ ਲੋਕਾਂ ਤੋਂ ਅਪੇਯ (ਨਾ ਪੀਣ ਯੋਗ੍ਯ) ਹੈ. ਜਿਸ ਨੂੰ ਅਵਾਮ ਨਹੀਂ ਪੀ ਸਕਦੇ. "ਅਪਿਉ ਹਰਿਰਸ ਪੀਤਿਆ." (ਵਡ ਘੋੜੀਆਂ ਮਃ ੪) ੨. ਭਾਵ- ਹਰਿਨਾਮ ਰਸ. "ਅਪਿਓ ਪੀਓ ਗਤ ਥੀਓ ਭਰਮਾ." (ਜੈਤ ਮਃ ੫)