اُ توں شروع ہون والے پنجابی لفظاں دے معنےਦ

ਦ੍ਯੋਤਮਾਨ੍‌ (ਦੀਪ੍ਤਿਮਾਨ੍‌) ਵ੍ਯਕ੍ਤਿ. द्योतना देवः । ੨. ਸ੍ਵਰਗਨਿਵਾਸੀ ਅਮਰ. ਸੁਰ. ਦੇਖੋ, ਤੇਸੀਸ ਕੋਟਿ ਅਤੇ ਵੈਦਿਕ ਦੇਵਤੇ। ੩. ਉੱਤਮ ਪੁਰੁਸ. "ਸਾਧੁਕਰਮ ਜੋ ਪੁਰਖ ਕਮਾਵੈ। ਨਾਮ ਦੇਵਤਾ ਜਗਤ ਕਹਾਵੈ." (ਵਿਚਿਤ੍ਰ) "ਮਾਣਸ ਤੇ ਦੇਵਤੇ ਭਏ ਧਿਆਇਆ ਨਾਮ ਹਰੇ." (ਵਾਰ ਸ਼੍ਰੀ ਮਃ ੩) ੪. ਪਵਿਤ੍ਰ ਪਦਾਰਥ. "ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ." (ਵਾਰ ਆਸਾ) ੫. ਕਾਤ੍ਯਾਯਨ ਰ਼ਿਸਿ ਨੇ ਲਿਖਿਆ ਹੈ ਕਿ ਵੇਦਮੰਤ੍ਰਾਂ ਕਰਕੋ ਜੋ ਪ੍ਰਤਿਪਾਦ੍ਯ (ਦੱਸਣ ਯੋਗ੍ਯ) ਵਸ੍‍ਤੁ ਹੈ, ਉਹੀ ਦੇਵਤਾ ਹੈ.


ਸੰਗ੍ਯਾ- ਦੇਵਤਿਆਂ ਦਾ ਈਸ਼. ਇੰਦ੍ਰ। ਦੇਵਰਾਜ. "ਦੇਵਤੇਸ ਸਹਸ੍ਰ ਭ ਭਗ." (ਪਾਰਸਾਵ) ੨. ਬ੍ਰਾਹਮਣਾਂ ਵਿੱਚੋਂ ਮੁਖੀਆ. "ਕੁਪ੍ਯੋ ਦੇਵਤੇਸੰ ਦਯਾਰਾਮ ਜੁੱਧੰ." (ਵਿਚਿਤ੍ਰ)


ਸੰਗ੍ਯਾ- ਦੇਵਤਿਆਂ ਦੇ ਸ੍ਵਾਮੀ ਇੰਦ੍ਰ ਦੀ ਸ੍ਵਾਮਿਨੀ, ਦੁਰਗਾ. (ਚੰਡੀ ੨)


ਵਿ- ਦੇਵਤਾ ਦਾ ਦਿੱਤਾ ਹੋਇਆ। ੨. ਸੰਗ੍ਯਾ- ਅਰਜੁਨ ਦਾ ਸੰਖ। ੩. ਦਸ਼ ਪ੍ਰਾਣਾਂ ਵਿੱਚੋਂ ਇੱਕ ਵਾਯੁ. ਦੇਖੋ, ਦਸਪ੍ਰਾਣ।


ਪੁਰਾਣੇ ਸਮੇਂ ਰਿਵਾਜ ਸੀ ਕਿ ਭਗਤ ਲੋਕ ਆਪਣੀਆਂ ਪੁਤ੍ਰੀਆਂ ਕਿਸੇ ਦੇਵਤਾ ਦੇ ਮੰਦਿਰ ਅਰਪ ਦਿੰਦੇ ਹਨ, ਜੋ ਮੰਦਿਰ ਦੀ ਸੇਵਾ ਕਰਦੀਆਂ ਅਤੇ ਭਜਨ ਗਾਉਂਦੀਆਂ ਸਨ ਦੱਖਣ ਵਿੱਚ ਹੁਣ ਭੀ ਬਹੁਤ ਲੋਕ ਮੰਦਿਰਾਂ ਨੂੰ ਲੜਕੀਆਂ ਚੜ੍ਹਾਉਂਦੇ ਹਨ. ਇਸ ਰੀਤਿ ਦੇ ਵਿਰੁੱਧ ਦੇਸ਼ ਵਿੱਚ ਬਹੁਤ ਆਂਦੋਲਨ ਹੋ ਰਿਹਾ ਹੈ.


ਸੰਗ੍ਯਾ- ਦਯਾਰ. ਦਿਆਰ. ਇੱਕ ਪਹਾੜੀ ਬਿਰਛ ਜੋ ਸਮੁੰਦਰੀ ਸਿਤਹ ਤੋਂ ਛੀ ਹਜ਼ਾਰ ਫੁਟ ਦੀ ਬੁਲੰਦੀ ਤੋਂ ਲੈਕੇ ਅੱਠ ਹਜ਼ਾਰ ਦੀ ਉਚਿਆਈ ਤਕ ਹੁੰਦਾ ਹੈ. ਇਸ ਦੀ ਲੱਕੜ ਚਿਕਨੀ ਅਤੇ ਸੁਗੰਧ ਵਾਲੀ ਹੁੰਦੀ ਹੈ. ਵਿਸ਼ੇਸ ਕਰਕੇ ਇ਼ਮਾਰਤਾਂ ਦੇ ਕੰਮ ਆਉਂਦੀ ਹੈ. L. Cezrus Deodara.


ਸੰਗ੍ਯਾ- ਦੇਵਤਿਆਂ ਵਿੱਚੋਂ ਪੂਜ੍ਯ ਦੇਵ, ਕਰਤਾਰ। ੨. ਪੁਰਾਣਾਂ ਅਨੁਸਾਰ ਵਿਸਨੁ। ੩. ਸ਼ਿਵ। ੪. ਗਣੇਸ਼.


ਸੰਗ੍ਯਾ- ਦਿਵਾਕਰ (ਸੂਰਜ) ਦਾ ਦੇਵ, ਕਰਤਾਰ, ਸੂਰਜ ਦਾ ਭੀ ਜੋ ਪ੍ਰਕਾਸ਼ਕ ਹੈ. "ਸੁੰਨ ਸੰਧਿਆ ਤੇਰੀ ਦੇਵਦੇਵਾਕਰ." (ਪ੍ਰਭਾ ਕਬੀਰ)