ਸੰ. ਵਿਵੇਕ. ਸੰਗ੍ਯਾ- ਭਿੰਨਤਾ ਭੇਦ. ਫਰਕ. ਸਿੰਧੀ- ਵੇਕੁ. "ਨਾਨਕ ਆਪੇ ਵੇਕ ਕੀਤਿਅਨੁ." (ਵਡ ਮਃ ੩) "ਆਪਿ ਉਪਾਏ ਨਾਨਕਾ, ਆਪੇ ਰਖੈ ਢੇਕ." (ਮਃ ੨. ਵਾਰ ਸਾਰ) "ਤੁਧ ਵੇਕੀ ਜਗਤੁ ਉਪਾਇਆ." (ਵਾਰ ਆਸਾ) "ਵੇਕੀ ਵੇਕੀ ਜੰਤੁ ਉਪਾਏ." (ਮਾਰੂ ਸੋਲਹੇ ਮਃ ੧)
ਵਿ- ਕੁਕਰਮੀ. ਦੇਖੋ, ਲੱਠਾ ੫.
ਵਿ- ਬੇ- ਕਾਰ. ਨਿਕੰਮਾ। ੨. ਸੰ. ਵਿਕਾਰ ਸੰਗ੍ਯਾ- "ਮਨੁ ਵੇਕਾਰੀ ਵੇੜਿਆ, ਵੇਕਾਰਾ ਕਰਮ ਕਮਾਇ." (ਮਃ ੩. ਵਾਰ ਸ੍ਰੀ) "ਵਿਣੁ ਨਾਵੈ ਵੇਕਾਰ." (ਸ੍ਰੀ ਮਃ ੫)। ੨. ਸੰ. ਵੈਕਾਰ੍ਰ ਵਿ- ਜਿਸ ਤੋਂ ਵੇਕਾਰ ਹੋ ਸਕਦਾ ਹੈ। ੪. ਸੰਗ੍ਯਾ- ਵਿਕਾਰ ਦਾ ਭਾਵ.
ਦੇਖੋ, ਬੇਕਾਰੀ। ੩. ਦੇਖੋ, ਬਿਕਾਰੀ। ੩. ਵੇਕਾਰੀਂ. ਵੇਕਾਰਾਂ ਨਾਲ. "ਮਨੁ ਵਿਕਾਰੀ ਵੇੜਿਆ." (ਮਃ ੩. ਵਾਰ ਸ੍ਰੀ)
ਦੇਖੋ, ਵੇਕਾਰ.
ਦੇਖੋ, ਵੇਕ.
ਭਾਂਤ ਭਾਂਤ ਦਾ. ਅਨੇਕ ਪ੍ਰਕਾਰ ਦੇ. ਦੇਖੋ. ਵੇਕ. "ਜੀਅ ਉਪਾਏ ਵੇਕੋਵੇਕਾ." (ਬਿਲਾ ਮਃ ੧. ਥਿਤੀ)
ਦੇਖੋ, ਵੇਸ। ੨. ਦੇਖੋ, ਵੇਖਣ.
ਸੰ. ਵੀਕ੍ਸ਼੍ਣ ਅਤੇ ਵੇਕ੍ਸ਼੍ਣ. ਚੰਗੀ ਤਰਾਂ ਖੋਜ ਕਰਨਾ ਅਤੇ ਦੇਖਣਾ. ਅਵੇਕ੍ਸ਼੍ਣ. ਦੇਖੋ, ਵੀਕ੍ਸ਼੍.
nan
ਦੇਖਣ ਤੋਂ. ਦੇਖਣ ਨਾਲ। ੨. ਸੰ. वक्षिणीय- ਵੀਕ੍ਸ਼੍ਣੀਯ. ਵਿ- ਵੇਖਣ ਯੋਗ੍ਯ. ਦਰਸ਼ਨੀਯ. "ਅੰਤੁ ਨ ਵੇਖਣਿ." (ਜਪੁ) ਵੇਖਣ ਯੋਗ੍ਯ ਪਦਾਰਥਾਂ ਦਾ ਅੰਤ ਨਹੀਂ.
nan