اُ توں شروع ہون والے پنجابی لفظاں دے معنےਅ

ਸੰ. ਅਪ੍ਯਾਯ. ਸੰਗ੍ਯਾ- ਨਰਮ ਗਿਜਾ. ਹਲਕਾ ਭੋਜਨ. "ਮੁਖ ਅਪਿਆਉ ਬੈਠ ਕਉ ਦੈਨ." (ਸੁਖਮਨੀ) ੨. ਭੋਜਨ. ਗ਼ਿਜਾ. "ਦੇਤ ਸਗਲ ਅਪਿਆਉ." (ਸਾਰ ਮਃ ੧) "ਕਾਗ ਸਾਧੁਸਭਾ ਰਹ੍ਯੋ ਨਿਰਾਹਾਰ ਮੁਕਤਾਹਲ ਅਪਿਆਵ ਕੈ." (ਭਾਗੁ ਕ)


ਸੰਗ੍ਯਾ- ਪੀੜਾ ਦਾ ਅਭਾਵ. ਸੁਖ. "ਘਰ ਕੀ ਬੂਝੈਂ ਪੀਰ ਅਪੀਰ ਨ." (ਨਾਪ੍ਰ) ੨. ਵਿ- ਪੀਰ ਰਹਿਤ. ਨਿਗੁਰਾ.


ਅੰ. Appeal. ਸੰਗ੍ਯਾ- ਪ੍ਰਾਰਥਨਾ. ਅਰਜ਼ੀ. ਮੁਰਾਫ਼ਾ। ੨. ਕਿਸੇ ਮਾਤਹਤ ਹਾਕਿਮ ਦੇ ਹੁਕਮ ਨੂੰ ਬਦਲਾਉਣ ਲਈ ਉੱਚਅਧਿਕਾਰੀ ਹਾਕਿਮ ਪਾਸ. ਉਜਰ ਪੇਸ਼ ਕਰਨ ਦੀ ਕ੍ਰਿਯਾ.


ਅੰ. Appellant. ਸੰਗ੍ਯਾ- ਅਪੀਲ (ਮੁਰਾਫ਼ਾ) ਕਰਨ ਵਾਲਾ.


ਸੰਗ੍ਯਾ- ਪੀੜ ਦਾ ਅਭਾਵ. ਸੁਖ ਦੀ ਹਾਲਤ। ੨. ਸੰ. आपीड- ਆਪੀਡ. ਦਬਾਉ. "ਅਪੀੜ ਪੀੜਿਤੰ ਦੁਖੰ." (ਰਾਮਾਵ)


ਦੇਖੋ, ਅਪ.


ਵਿ- ਜੋ ਨਹੀਂ ਪੁਸ੍ਟ (ਮੋਟਾ), ਪਤਲਾ. ਮਾੜਾ। ੨. ਅਪੁੱਠਾ. ਉਲਟਾ. ਵਿਪਰੀਤ. "ਅਪੁਸਟ ਬਾਤ ਤੇ ਭਈ ਸੀਧਰੀ." (ਆਸਾ ਮਃ ੫)


ਵਿ- ਪੁੱਛ (ਪੂਛ) ਦੁੰਮ ਰਹਿਤ. ਲੁੰਡਾ। ੨. ਅਣਮੰਗਿਆ. ਅਯਾਚਿਤ। ੩. ਬਿਨਾ ਪ੍ਰਸ਼ਨ. ਬਿਨਾ ਸਵਾਲ.


ਵਿ- ਅਣਮੰਗਿਆ. "ਅਪੁਛਿਆ ਦਾਨ ਦੇਵਕਾ." (ਵਾਰ ਸ੍ਰੀ ਮਃ ੪)