اُ توں شروع ہون والے پنجابی لفظاں دے معنےਕ

ਸੰ. ਕਾਲਯਵਨ. ਗੋਪਾਲੀ ਅਪਸਰਾ ਦੇ ਪੇਟ ਤੋਂ ਗਾਰਗ੍ਯ ਮੁਨੀ ਦਾ ਪੁਤ੍ਰ, ਜੋ ਕਾਲੇ ਰੰਗ ਦਾ ਯੂਨਾਨੀ ਰਾਜਾ ਸੀ.¹ ਇਹ ਜਰਾਸੰਧ ਦਾ ਪੱਕਾ ਦੋਸਤ ਸੀ. ਜਦ ਜਰਾਸੰਧ ਦੀ ਸਹਾਇਤਾ ਲਈ ਕਾਲਯਮਨ ਮਥੁਰਾ ਪੁਰ ਕ੍ਰਿਸਨ ਜੀ ਦੇ ਮਾਰਨ ਲਈ ਚੜ੍ਹ ਆਇਆ, ਤਦ ਜੰਗ ਵਿੱਚੋਂ ਕ੍ਰਿਸਨ ਜੀ ਇਸ ਅੱਗੇ ਭੱਜ ਗਏ. ਕਾਲਯਮਨ ਨੇ ਦੂਰ ਤਾਈਂ ਪਿੱਛਾ ਕੀਤਾ. ਕ੍ਰਿਸਨ ਜੀ ਦਾਉ ਬਚਾਕੇ ਇੱਕ ਕੰਦਰਾ ਵਿੱਚ ਧਸ ਗਏ, ਜਿਸ ਵਿੱਚ ਮੁਚਕੁੰਦ ਰਾਜਰਿਖੀ ਸੁੱਤਾ ਪਿਆ ਸੀ. ਉਸ ਉੱਪਰ ਆਪਣਾ ਵਸਤ੍ਰ ਪਾਕੇ ਕ੍ਰਿਸਨ ਜੀ ਲੁਕ ਗਏ. ਕਾਲਯਮਨ ਨੇ ਮੁਚਕੁੰਦ ਨੂੰ ਕ੍ਰਿਸਨ ਜਾਣਕੇ ਲੱਤ ਮਾਰੀ, ਜਿਸਤੋਂ ਮੁਚਕੁੰਦ ਦੀ ਅੱਖ ਖੁਲ੍ਹੀ ਅਤੇ ਉਸ ਦੀ ਕ੍ਰੋਧਾਦ੍ਰਸ੍ਟਿ ਨਾਲ ਕਾਲਯਮਨ ਭਸਮ ਹੋ ਗਿਆ. ਦੇਖੋ, ਮੁਚਕੰਦ. "ਜਰਾਸੰਧਿ ਕਾਲਜਮੁਨ ਸੰਘਾਰੇ." (ਗਉ ਅਃ ਮਃ ੧) "ਜੰਗ ਦਰਾਯਦ ਕਾਲਜਮੰਨ." (ਕ੍ਰਿਸਨਾਵ)


ਸੰਗ੍ਯਾ- ਕਾਲ ਦੀ ਫਾਹੀ. "ਕਾਲਜਾਲ ਜਮ ਜੋਹਿ ਨ ਸਾਕੈ." (ਵਡ ਛੰਤ ਮਃ ੩)


ਦੇਖੋ, ਬੋਹੜੀ.


ਦੇਖੋ, ਕਲਤ੍ਰ. "ਸੁਤ ਪਿਤੋ ਸਗਲ ਕਾਲਤ੍ਰ ਮਾਤਾ." (ਸ੍ਰੀ ਮਃ ੧)


ਦੇਖੋ, ਤ੍ਰਿਕਾਲਦਰਸੀ. "ਕ੍ਰਿਪਾਸਿੰਧੁ ਕਾਲਤ੍ਰੈਦਰਸੀ." (ਹਜਾਰੇ ੧੦)


ਕਾਲ (ਮੌਤ) ਦੀ ਦਾੜ੍ਹ. ਯਮਦਾਢ. ਦੇਖੋ, ਜਮਦਾੜ੍ਹ ਅਤੇ ਬਨੈਟੀ.


ਕਾਲਰੂਪ ਦੈਤ੍ਯ. "ਕਾਲਦੈਤ ਸੰਘਾਰੇ ਜਮਪੁਰਿ ਗਏ." (ਬਸੰ ਮਃ ੪)