اُ توں شروع ہون والے پنجابی لفظاں دے معنےਪ

ਸੰਗ੍ਯਾ- ਪਾਠ (ਪੜ੍ਹਨ) ਦੀ ਸ਼ਾਲਾ. ਉਹ ਮਕਾਨ, ਜਿੱਥੇ ਪੜ੍ਹਿਆ ਜਾਵੇ. ਮਦਰਸਾ. ਸਕੂਲ (School)


ਸੰ. ਪੜ੍ਹਨ ਵਾਲਾ. ਵਾਚਣ ਵਾਲਾ, ਪਾਠੀਆ। ੨. ਪੜ੍ਹਾਉਣ ਵਾਲਾ, ਉਸਤਾਦ. ਅਧ੍ਯਾਪਕ। ੩. ਬ੍ਰਾਹਮਣਾਂ ਦੀ ਇੱਕ ਜਾਤਿ. "ਪਾਠਕ ਨਾਮ ਤਿਲੋਕਾ." (ਗੁਪ੍ਰਸੂ)


ਸੰ. ਸੰਗ੍ਯਾ- ਪੜ੍ਹਾਉਣ ਦੀ ਕ੍ਰਿਯਾ. ਪੜ੍ਹਾਉਣਾ.


ਸੰਗ੍ਯਾ- ਪੁਸ੍ਟ ਜਵਾਨ. ਪੱਠਾ, "ਪਾਠੇ ਤਰੁਨ ਪਖਰਿਯਾ ਪਰਖੇ." (ਚਰਿਤ੍ਰ ੧੪੨)


ਸੰ. ਹੋਰ ਪਾਠ. ਭਿੰਨ ਪਾਠ. ਪਾਠ ਦਾ ਭੇਦ.


ਸੰ. ਸੰਗ੍ਯਾ- ਪੜ੍ਹਾਉਣ ਵਾਲੀ. ਅਧ੍ਯਾਪਿਕਾ.