اُ توں شروع ہون والے پنجابی لفظاں دے معنےਅ

ਵਿ- ਉਲਟ. ਵਿਪਰੀਤ. ਦੇਖੋ, ਉਪਠੀ.


ਬਿਨਾ ਪੁਤ੍ਰ. ਬੇਔਲਾਦਾ. ਦੇਖੋ, ਅਉਤ.


ਦੇਖੋ, ਅਪਨਾ. "ਅਪੁਨੇ ਰਾਮਹਿ ਭਜੁ ਰੇ ਮਨੁ." (ਗੌਂਡ ਨਾਮਦੇਵ)


ਕ੍ਰਿ. ਵਿ- ਬਿਨਾ ਪੁੱਛਿਆ. ਅਣਮੰਗਿਆ. ਸਵਾਲ ਬਿਨਾ। ੨. ਬਿਨਾ ਸੰਸੇ. ਨਿਰਸੰਦੇਹ. ਜਿਸ ਬਾਬਤ ਪੁੱਛਣ ਦੀ ਲੋੜ ਨਹੀਂ. "ਦੇਸ ਮੇਰੇ ਬੇਅੰਤ ਅਪੂਛੇ." (ਭੈਰ ਮਃ ੫)


ਵਿ- ਉਲਟਾ. ਵਿਪਰੀਤ. ਪੁੱਠਾ. "ਸੀਧਾ ਛੋਡਿ ਅਪੂਠਾ ਬੁਨਨਾ." (ਗਉ ਮਃ ੫)


ਵਿ- ਅਪੁਤ੍ਰ. ਪੁਤ੍ਰ ਰਹਿਤ। ੨. ਸੰ. ਜੋ ਨਹੀਂ ਪੂਤ (ਪਵਿਤ੍ਰ). ਅਪਵਿਤ੍ਰ. ਅਪਾਵਨ.


ਸੰ. ਸੰਗ੍ਯਾ- ਪੂੜਾ. ਮਾਲਪੂਆ। ੨. ਕਣਕ. ਗੰਦਮ। ੨. ਘੀ ਪਾਕੇ ਪਕਾਈ ਹੋਈ ਮਿੱਠੀ ਲੇਟੀ. ਲਾਪਸੀ. ਅਮ੍ਰਿਤੀ.


ਸੰ. ਅਪੂਰ੍‍ਣ. ਵਿ- ਜੋ ਪੂਰਣ ਨਹੀਂ. ਅਧੂਰਾ. ਨਾ ਮੁਕੰਮਲ.