ਦੇਖੋ, ਸੀਤਾ ਅਤੇ ਜਨਕ.
ਦੇਖੋ, ਦਿਰਾਨੀ। ੨. ਦੇਵਤਾ ਦੀ ਰਾਣੀ (ਇਸਤ੍ਰੀ) ਦੇਵਵਧੂ. ਦੇਵੀ.
ਸੰ. ਦੇਵਿਰ੍ਸ. ਸੰਗ੍ਯਾ- ਦੇਵਲੋਕ ਵਿੱਚ ਰਹਿਣ ਵਾਲਾ ਰਿਖੀ। ੨. ਦੇਵਯੋਨਿ ਵਿੱਚ ਰਿਖੀ ਪਦ ਪਾਉਣ ਵਾਲਾ, ਜੈਸੇ- ਨਾਰਦ ਸਨਕਾਦਿ.
ਸੰ. ਸੰਗ੍ਯਾ- ਦੇਵਤਾ ਦੀ ਪੂਜਾ ਕਰਕੇ ਨਿਰਵਾਹ ਕਰਨ ਵਾਲਾ, ਪੁਜਾਰੀ। ੨. ਇੱਕ ਰਿਖੀ, ਜਿਸ ਦਾ ਅਸ੍ਟਾਵਕ੍ਰ ਨਾਉਂ ਪ੍ਰਸਿੱਧ ਹੋਇਆ। ੩. ਇੱਕ ਵੇਦ ਮੰਤ੍ਰਾਂ ਦਾ ਕਰਤਾ ਰਿਖੀ। ੪. ਵ੍ਯਾਕਰਣ ਦੇ ਪ੍ਰਸਿੱਧ ਆਚਾਰਯ ਪਾਣਿਨੀ ਦਾ ਦਾਦਾ। ੫. ਸੰ. ਦੇਵਾਲਯ. ਦੇਵਮੰਦਿਰ. "ਦੇਵਲ ਦੇਵਲ ਧਾਹੜੀ ਦੇਸਹਿ ਉਗਵਤ ਸੂਰ." (ਸ. ਕਬੀਰ) ਸੂਰਯ ਚੜ੍ਹਦੇ ਮੰਦਿਰ ਮੰਦਿਰ ਧਾਹਾਂ ਮਾਰੇਂਗਾ. "ਅਦੇਵ ਦੇਵ ਦੇਵਲੰ." (ਵਿਚਿਤ੍ਰ) ਰਾਖਸ ਅਤੇ ਦੇਵਤਿਆਂ ਦਾ ਤੂੰ ਦੇਵਾਲਯ (ਪੂਜ੍ਯ ਮੰਦਿਰ) ਹੈਂ. ਕਾਯਉ ਦੇਵਾ ਕਾਇਅਉ ਦੇਵਲ." (ਧਨਾ ਪੀਪਾ)
ਸੰਗ੍ਯਾ- ਸ੍ਵਰਗ.
nan
ਦੇਖੋ, ਦੇਵਬਧੂ। ੨. ਦੇਵੀ. ਦੇਵਤਾ ਦੀ ਇਸਤ੍ਰੀ। ੩. ਦੇਖੋ, ਦੇਵਪਤਨੀ.
ਦੇਖੋ, ਭੀਸਮ.
ਵਿ- ਦੇਣ ਵਾਲਾ. ਦਾਤਾ. "ਜੀਵਨਦੇਵਾ ਪਾਰ ਬ੍ਰਹਮਸੇਵਾ." (ਧਨਾ ਮਃ ੫) ੨. ਸੰਗ੍ਯਾ- ਦੇਵਤਾ. "ਸੋ ਮੂਰਤਿ ਹੈ ਦੇਵਾ." (ਗਉ ਮਃ ੫) ੩. ਦੇਵੀ. ਦੁਰਗਾ. "ਤ੍ਰਿਪੁੰਡੰ ਤਿਲਕ ਭਾਲ ਦੇਵਾ ਬਿਰਾਜੈ." (ਸਲੋਹ) ੪. ਸੰਬੋਧਨ. ਹੋ ਦੇਵ!
ਦੇਖੋ, ਦਿਵਾਕਰ ਅਤੇ ਦੇਵਦੇਵਾਕਰ.
ਦੇਖੋ, ਦੇਵਦੇਵ। ੨. ਦੇਵ- ਅਦੇਵ. ਦੇਵਤਾ ਅਤੇ ਦੈਤ੍ਯ.
ਸੰਗ੍ਯਾ- ਦੇਵਤਿਆਂ ਦਾ ਸ੍ਵਾਮੀ, ਮਹਾਨਦੇਵ. ਕਰਤਾਰ. "ਓਇ ਪਰਮਪੁਰਖ ਦੇਵਾਧਿਦੇਵ." (ਬਸੰ ਕਬੀਰ)