اُ توں شروع ہون والے پنجابی لفظاں دے معنےਨ

ਸੰ. ਨਿੰਦ੍ਯ. ਵਿ- ਨਿੰਦਾ ਯੋਗ੍ਯ. ਨਿੰਦਨੀਯ. ਬੁਰਾ "ਜੋ ਅਨਿੰਦੁ ਨਿੰਦੁ ਕਰਿਛੋਡਿਓ." (ਗੂਜ ਮਃ ੫) ੨. ਸੰ. निन्दु. ਉਹ ਇਸਤ੍ਰੀ. ਜਿਸ ਦੀ ਔਲਾਦ ਜੰਮ ਜੰਮਕੇ ਮਰਦੀ ਰਹਿੰਦੀ ਹੈ.


ਸੰਗ੍ਯਾ- ਨਿੰਦਾ ਕਰਨ ਵਾਲਾ. ਗੁਣਾਂ ਨੂੰ ਦੋਸ ਕਹਿਣ ਵਾਲਾ. "ਨਿੰਦਕ ਕਉ ਫਿਟਕੇ ਸੰਸਾਰੁ। ਨਿੰਦਕ ਕਾ ਝੂਠਾ ਬਿਉਹਾਰ." (ਭੈਰ ਮਃ ੫) "ਨਿੰਦਕੁ ਗੁਰਕਿਰਪਾ ਤੇ ਹਾਟਿਓ." (ਟੋਡੀ ਮਃ ੫)


ਨਿੰਦ੍ਯਵਿੰਦੁ. ਅਪਵਿਤ੍ਰ ਬੂੰਦ. ਭਾਵਰਕਤ ਅਤੇ ਵੀਰਯ. "ਨਿੰਦੁਬਿੰਦੁ ਨਹੀ ਜੀਉ ਨ ਜਿੰਦੋ." (ਮਾਰੂ ਸੋਲਹੇ ਮਃ ੧)


ਦੇਖੋ, ਵ੍ਯਾਜਸ੍ਤੁਤਿ। ੨. ਨਿੰਦਾ ਅਤੇ ਉਪਮਾ.


ਸੰਗ੍ਯਾ- ਨੀਂਦ¹ ਇਹ ਉਹ ਅਵਸਥਾ ਹੈ, ਜਦ ਦਿਮਾਗ ਅਤੇ ਅੰਤਹਕਰਣ ਥਕਕੇ, ਨਵੇਂਸਿਰਿਓਂ ਸ਼ਕਤਿ ਪ੍ਰਾਪਤ ਕਰਨ ਲਈ ਵਿਸ੍ਰਾਮ ਕਰਦੇ ਹਨ. ਦਿਮਾਗ ਵਿੱਚ ਲਹੂ ਕਮ ਪਹੁਚਣ ਤੋਂ ਨੀਂਦ ਆਉਂਦੀ ਹੈ. ਭੋਜਨ ਕਰਕੇ ਤੁਰਤ ਸੌਣਾ, ਗ੍ਰੀਖਮ ਰੁੱਤ ਤੋਂ ਬਿਨਾ ਦਿਨ ਨੂੰ ਸੋਣਾ, ਆਯੁਰਵੇਦ ਵਿੱਚ ਨਿੰਦਿਆ ਹੈ. ਜੁਆਨ ਅਤੇ ਅਰੋਗ ਲਈ ਸੱਤ ਘੰਟੇ ਸੌਣਾ ਪੂਰੀ ਨੀਂਦ ਹੈ. ਬੱਚਿਆਂ ਲਈ ਨੀਂਦ ਦਾ ਸਮਾ ਉਮਰ ਦੇ ਲਿਹਾਜ ਬਹੁਤਾ ਹੋਇਆ ਕਰਦਾ ਹੈ. "ਸਪਨੈ ਨਿਸਿ ਭੁਲੀਐ ਜਬ ਲਗ ਨਿਦ੍ਰਾ ਹੋਇ." (ਸ਼੍ਰੀ ਅਃ ਮਃ ੧) ੨. ਭਾਵ- ਅਵਿਦ੍ਯਾ। ੩. ਗਫ਼ਲਤ.


ਸੰ. ਸੰਗ੍ਯਾ- ਨਿੰਮ. ਨੀਮ. Melia Azadirachta. ਨਿੰਮ ਦਾ ਬਿਰਛ ਸੁੰਦਰ ਸੰਘਣੀ ਛਾਂ ਵਾਲਾ ਹੁੰਦਾ ਹੈ. ਇਸ ਦੀ ਲੱਕੜ ਇਮਾਰਤਾਂ ਵਿੱਚ ਵਰਤੀਦੀ ਹੈ. ਇਸ ਦੀ ਛਿੱਲ. ਫਲ. ਪੱਤੇ ਆਦਿ ਅਨੇਕ ਦਵਾਈਆਂ ਵਿੱਚ ਵਰਤੇ ਜਾਂਦੇ ਹਨ. ਦੇਖੋ. ਨਿੰਬਪੰਚਕ.


ਨਿੰਮ ਦੀਆਂ ਪੰਜ ਚੀਜ਼ਾਂ ਦਾ ਇਕੱਠ. ਪੱਤੇ. ਛਿੱਲ. ਫੁੱਲ. ਫਲ ਅਤੇ ਜੜ. ਵੈਦ੍ਯਕ ਗ੍ਰੰਥਾਂ ਵਿੱਚ ਇਸ ਨੂੰ ਲਹੂ ਅਤੇ ਕਫ ਦੇ ਵਿਕਾਰ ਨਾਸ਼ ਕਰਨ ਵਾਲਾ ਮੰਨਿਆ ਹੈ.


ਸੰ. ਨਿੰਬੂਕ. ਸੰਗ੍ਯਾ- ਨੇਂਬੂ. L. Citrus Acida. (Lemon). ਕਾਗਜ਼ੀਨਿੰਬੂ ਸਭ ਤੋਂ ਉੱਤਮ ਹੈ. ਨਿੰਬੂ ਜਿਗਰ ਅਤੇ ਮੇਦੇ ਦੇ ਰੋਗ ਦੂਰ ਕਰਦਾ ਹੈ. ਭੁੱਖ ਲਾਂਉਂਦਾ ਹੈ. ਤ੍ਰਿਖਾ. ਸਿਰਪੀੜ. ਤਾਪ ਹਟਾਉਂਦਾ ਹੈ. ਗਰਮੀਆਂ ਵਿੱਚ ਇਸ ਦੀ ਸਿਕੰਜਬੀ ਬਹੁਤ ਗੁਣ ਕਰਦੀ ਹੈ. ਨਿੰਬੂ ਦਾ ਅਚਾਰ ਅਤੇ ਮੁਰੱਬਾ ਭੀ ਲਾਭਦਾਇਕ ਹੈ.