اُ توں شروع ہون والے پنجابی لفظاں دے معنےਪ

ਦੇਖੋ, ਪਾੜ੍ਹਾ. "ਪਾਢੇ ਘੇਰ ਘੇਰ ਗੁਰੁ ਮਾਰੇ." (ਗੁਪ੍ਰਸੂ)

ਸੰਗ੍ਯਾ- ਵਸਤ੍ਰ ਨੂੰ ਬੁਣਨ ਸਮੇਂ ਲਾਇਆ ਮਾਵਾ। ੨. ਲੋਹੇ ਨੂੰ ਗਰਮ ਕਰਕੇ ਪਾਣੀ ਵਿੱਚ ਬੁਝਾਕੇ ਕਰੜਾ ਕਰਨ ਦੀ ਕ੍ਰਿਯਾ। ੩. ਦੇਖੋ, ਪਾਨ. "ਕਰ੍ਯੋ ਮੱਦ ਪਾਣੰ." (ਰਾਮਾਵ) ੪. ਆਬ. ਚਮਕ. "ਸੱਚ ਪਾਣ ਸੱਚ ਮਾਨ ਮਹੱਤਾ." (ਭਾਗ) ੫. ਪਾਨ. ਪਾਣੀ. ਜਲ. "ਤਿਹ ਪਾਣ ਪਿਆਇ." (ਰਾਮਾਵ) ੬. ਦੇਖੋ, ਪਾਣੁ। ੭. ਸੰ. ਵਪਾਰ. ਲੈਣ ਦੇਣ। ੮. ਦਾਉ. ਬਾਜੀ। ੯. ਪ੍ਰਸ਼ੰਸਾ. ਤਅ਼ਰੀਫ਼.

ਦੇਖੋ. ਪਾਨਪ ਅਤੇ ਪਾਨਿਪ.

ਸੰਗ੍ਯਾ- ਖਲ ਜੌਂ ਦਾ ਆਟਾ ਆਦਿ ਮਿਲਾਕੇ ਪਸ਼ੂ ਦੇ ਪੀਣ ਯੋਗ੍ਯ ਬਣਾਇਆ ਪਦਾਰਥ। ੨. ਪਨਹੀ. ਜੁੱਤੀ. "ਪਾਣਾ ਲਹੈ ਸਜਾਇ." (ਵਾਰ ਆਸਾ) ੩. ਦੇਖੋ, ਪਾਉਣਾ.