اُ توں شروع ہون والے پنجابی لفظاں دے معنےਅ

ਵਿ- ਨਾ ਪੀਣ ਯੋਗ੍ਯ। ੨. ਸੰਗ੍ਯਾ- ਸ਼ਰਾਬ। ੩. ਭੰਗ। ੪. ਪੋਸਤ.


ਵਿ- ਪੇਲਨ ਰਹਿਤ. ਅਚਲ. ਅਟਲ।#੨. ਨਾ ਹਟਾਉਣ ਯੋਗ੍ਯ। ੩. ਨਾ ਉਲੰਘਨ ਯੋਗ੍ਯ.


ਸੰ. ਅਪ੍ਯਯ. ਸੰਗ੍ਯਾ- ਮਿਲਾਪ. "ਨਾਮ ਨਵ ਨਿਧਿ ਅਪੈ." (ਸਵੈਯੇ ਮਃ ੪. ਕੇ) ੨. ਦੇਖੋ, ਅਪਿਉ.


ਦੇਖੋ, ਉਪੋਦਘਾਤ.


ਸੰ. ਅਪੌਰੁਸੇਯ. ਵਿ- ਜੋ ਪੁਰਖ (ਪੁਰੁਸ) ਕਰਕੇ ਨਹੀਂ ਹੋਇਆ. ਜੋ ਮਨੁੱਖ ਦਾ ਕੰਮ ਨਹੀਂ. ਭਾਵ- ਕਰਤਾਰ ਦਾ ਬਣਾਇਆ ਹੋਇਆ.


ਵਿ- ਪੰਕ ਰਹਿਤ. ਨਿਰਮਲ. ਸਾਫ਼. "ਸੀਂਚਤ ਨੀਰ ਅਪੰਗ." (ਗੁਪ੍ਰਸੂ) ੨. ਨਿਰਦੋਸ ਕਲੰਕ ਰਹਿਤ. "ਅਪੰਗ ਪੰਗੇ." (ਰਾਮਾਵ) ੩. ਸੰ. अपाङ्ग- ਅਪਾਂਗ. ਅੰਗਹੀਨ. ਅੰਗਭੰਗ। ੪. ਟੇਢੇ ਹਨ ਅੰਗ ਜਿਸ ਦੇ.


ਸੰ. अपञ्चकृत. ਸੰਗ੍ਯਾ- ਉਹ ਤੱਤ, ਜਿਨ੍ਹਾਂ ਦੇ ਪੰਜ ਪੰਜ ਹਿੱਸੇ ਨਹੀਂ ਕੀਤੇ ਗਏ. ਨਾ ਵੰਡੇ ਹੋਏ ਤਤ੍ਵ. ਦੇਖੋ, ਪੰਚੀ ਕਰਣ. "ਭੂਤ ਅਪੰਚੀਕ੍ਰਿਤ ਯੁਤ ਕਾਰਯ." (ਗੁਪ੍ਰਸੂ)


ਵਿ- ਜੋ ਪੰਡਿਤ ਨਹੀਂ. ਵਿਦ੍ਯਾਹੀਨ. ਮੂਰਖ.


ਵਿ- ਖੋਟਾ ਰਾਹ. ਕੁਪੰਥ। ੨. ਸੰਗ੍ਯਾ- ਵਾਮ- ਮਾਰਗ। ੩. ਨਾਸ੍ਤਿਕ ਮਤ. "ਅਪੰਥ ਪੰਥ ਸਭ ਲੋਗਨ ਲਾਯਾ." (ਅਰਹੰਤਾਵ)