اُ توں شروع ہون والے پنجابی لفظاں دے معنےਦ

ਸੰਗ੍ਯਾ- ਦੇਵਤਿਆਂ ਦਾ ਸ੍ਵਾਮੀ ਕਰਤਾਰ। ੨. ਇੰਦ੍ਰ.


ਦੇਖੋ, ਦਿਵਾਨਾ. "ਸੋ ਕਹੀਐ ਦੇਵਾਨਾ ਆਪੁ ਨ ਪਛਾਣਈ." (ਵਾਰ ਮਾਝ ਮਃ ੧)


ਸੰਗ੍ਯਾ- ਦੇਵਤਿਆਂ ਨੂੰ ਅਰ੍‍ਦਨ (ਕੁਚਲਣ) ਵਾਲੇ ਦੈਤ. ਦੇਵ- ਅਰਿ. ਦੇਵਸ਼ਤ੍ਰੁ.


ਸੰਗ੍ਯਾ- ਦੇਵ- ਆਲਯ. ਦੇਵਤਾ ਦਾ ਘਰ. ਦੇਵਮੰਦਿਰ। ੨. ਸ੍ਵਰਗ.


ਦੇਖੋ, ਦੇਵਾਲਯ। ੨. ਦੇਖੋ, ਦਿਵਾਲਾ.


ਦੇਖੋ, ਦਿਵਾਲੀਆ. "ਹਰਿਨਾਮ ਧਨੁ ਨ ਖਟਿਓ, ਸੇ ਦੇਵਾਲੀਏ ਜੁਗ ਮਾਹਿ." (ਵਾਰ ਬਿਲਾ ਮਃ ੪)


ਸੰਗ੍ਯਾ- ਦੇਣ ਲੈਣ. ਵੇਚਣ ਅਤੇ ਖਰੀਦਣ ਦੀ ਕ੍ਰਿਯਾ. ਦੇਖੋ, ਲੇਵਾਦੇਈ.


ਸੰ. देवाङ्गना. ਸੰਗ੍ਯਾ- ਦੇਵਤਾ ਦੀ ਅੰਗਨਾ (ਇਸਤ੍ਰੀ) ੨. ਅਪਸਰਾ ਹੂਰ। ੩. ਦੇਖੋ, ਦੇਵ ਪਤਨੀ.


ਸੰ. देवान्तक. ਸੰਗ੍ਯਾ- ਦੇਵਤਾ ਦਾ ਅੰਤ ਕਰਨ ਵਾਲਾ, ਦੈਤ੍ਯ. ਰਾਖਸ।#੨. ਰਾਵਣ ਦਾ ਇੱਕੱ ਪੁਤ੍ਰ, ਜੋ ਹਨੁਮਾਨ ਨੇ ਜੰਗ ਵਿੱਚ ਮਾਰਿਆ. "ਨਾਗ੍ਤਦੀ ਨਰਾਂਤਕ ਗਿਰਤ ਚਾਗ੍ਤਦੀ ਦੇਵਾਂਤਕ ਧਾਯੋ." (ਰਾਮਾਵ)