اُ توں شروع ہون والے پنجابی لفظاں دے معنےਵ

ਸੰ. वेण. ਧਾ- ਸਮਝਣਾ, ਯਾਦ ਕਰਨਾ, ਲੈਣਾ, ਵਾਜਾ ਵਜਾਉਣਾ, ਵਿਚਾਰਨਾ। ੨. ਸੰਗ੍ਯਾ- ਇੱਕ ਵਰਣਸ਼ੰਕਰ ਜਾਤਿ, ਜੋ ਵਿਸ਼ੇਸ ਕਰਕੇ ਬਾਂਸ ਅਤੇ ਕਾਨਿਆਂ ਦਾ ਸਾਮਾਨ ਬਣਾਕੇ ਗੁਜ਼ਾਰਾ ਕਰਦੀ ਹੈ। ੩. ਰਾਜਾ ਅੰਗ ਦਾ ਪੁਤ੍ਰ. ਮਹਾਭਾਰਤ ਵਿੱਚ ਲਿਖਿਆ ਹੈ ਕਿ ਜਦ ਇਹ ਰਾਜਾ ਹੋਇਆ ਤਾਂ ਇਸ ਨੇ ਢੰਡੋਰਾ ਫਿਰਵਾ ਦਿੱਤਾ ਕਿ- "ਕੋਈ ਆਦਮੀ ਆਹੁਤਿ. ਬਲਿਦਾਨ ਆਦਿ ਦੇਵਤਿਆਂ ਨੂੰ ਕੁਝ ਨਾ ਦੇਵੇ, ਕੇਵਲ ਮੈਂ ਹੀ ਪੂਜਾ ਭੇਟਾ ਦਾ ਅਧਿਕਾਰੀ ਦੇਵਤਾ ਹਾਂ." ਰਿਖੀਆਂ ਨੇ ਵਡੀ ਅਧੀਨਗੀ ਨਾਲ ਬੇਨਤੀ ਕੀਤੀ ਕਿ ਇਉਂ ਨਾ ਕਰੋ, ਪਰ ਉਸ ਨੇ ਇੱਕ ਨਾ ਮੰਨੀ, ਇਸ ਪੁਰ ਰਿਖੀਆਂ ਨੇ ਵੇਣ ਨੂੰ ਮੰਤ੍ਰਾਂ ਦੇ ਬਲ ਕੁਸ਼ਾ ਦੇ ਤੀਲਿਆਂ ਨਾਲ ਮਾਰ ਦਿੱਤਾ. ਵੇਣ ਦੇ ਘਰ ਕੋਈ ਪੁਤ੍ਰ ਨਹੀੰ ਸੀ, ਇਸ ਲਈ ਰਿਖੀਆਂ ਨੇ ਆਪੋਵਿੱਚੀ ਸਲਾਹ ਕਰਕੇ ਮੁਰਦਾ ਵੇਣ ਦੇ ਪੱਟ ਨੂੰ (ਅਤੇ ਹਰਿਵੰਸ਼ ਦੀ ਲਿਖਤ ਅਨੁਸਾਰ ਸੱਜੀ ਬਾਂਹ ਨੂੰ) ਮਲਿਆ, ਤਾਂ ਉਸ ਵਿੱਚੋਂ ਕਾਲਾ ਅਤੇ ਚੌੜੇ ਮੂੰਹ ਵਾਲਾ ਨਿੱਕਾ ਜੇਹਾ ਬਾਲਕ ਉਤਪੰਨ ਹੋਇਆ. ਰਿਖੀਆਂ ਨੇ ਉਸ ਨੂੰ ਆਖਿਆ ਨਿਸੀਦ (ਬੈਠ ਜਾਹ), ਇਸ ਲਈ ਉਸ ਦਾ ਨਾਮ "ਨਿਸਾਦ" ਹੋਇਆ, ਜਿਸ ਤੋਂ ਅਨੇਕ ਨਿਸਾਦ ਉਤਪੰਨ ਹੋਏ, ਜੇਹੜੇ ਕਿ ਦੱਖਣੀ ਪਰਵਤਾਂ ਵਿੱਚ ਰਹਿੰਦੇ ਹਨ. ਫੇਰ ਬ੍ਰਾਹਮਣਾਂ ਨੇ ਵੇਣ ਦਾ ਸੱਜਾ ਪੱਟ ਮਲਿਆ. ਤਾਂ ਉਸ ਵਿੱਚੋਂ ਅਗਨਿ ਜੇਹਾ ਚਮਕਦਾ ਪ੍ਰਿਥੁ ਪ੍ਰਗਟ ਹੋਇਆ. ਦੇਖੋ, ਪ੍ਰਿਥੁ ੫.#ਪਦਮਪੁਰਾਣ ਵਿੱਚ ਲਿਖਿਆ ਹੈ ਕਿ ਵੇਣ ਨੇ ਆਪਣਾ ਰਾਜ ਆਰੰਭ ਤਾਂ ਚੰਗੀ ਤਰਾਂ ਕੀਤਾ, ਪਰ ਫੇਰ ਜੈਨਮਤ ਦੇ ਜਾਲ ਵਿੱਚ ਫਸ ਗਿਆ, ਇਸ ਕਰਕੇ ਰਿਖੀਆਂ ਨੇ ਉਸ ਨੂੰ ਏਨਾਂ ਕੁੱਟਿਆ ਕਿ ਉਸ ਦੇ ਪੱਟ ਵਿੱਚੋਂ ਨਿਸਾਦ ਅਤੇ ਸੱਜੀ ਭੁਜਾ ਵਿੱਚੋਂ ਪ੍ਰਿਥੁ ਨਿਕਲ ਆਏ, ਨਿਸਾਦ ਦੇ ਜਨਮ ਨਾਲ ਉਸ ਦੇ ਪਾਪ ਕੱਟੇ ਗਏ ਅਤੇ ਉਹ ਨਰਮਦਾ ਨਦੀ ਦੇ ਕਿਨਾਰੇ ਤਪ ਕਰਨ ਜਾ ਲੱਗਿਆ, ਦੇਖੋ, ਬੇਣ ੨.


ਵਿ- ਵੇਨ੍ਯ (ਸੁੰਦਰਤਾ) ਵਿਹੀਨ. ਬਦਸ਼ਕਲ. "ਅੰਗ ਰਸਉਲੀ ਵੇਣ ਵਿਹਾਣੇ." (ਭਾਗੁ)


ਮਹਾਭਾਰਤ ਅਨੁਸਾਰ ਇੱਕ ਨਦੀ। ੨. ਦੇਖੋ, ਵੇਈਂ.


ਸੰ. ਸੰਗ੍ਯਾ- ਗੁੱਤ। ੨. ਜਲ ਦਾ ਪ੍ਰਵਾਹ। ੩. ਗੰਗਾ ਯਮੁਨਾ ਅਤੇ ਸਰਸ੍ਵਤੀ ਦਾ ਸੰਗਮ ਦੇਖੋ, ਬੇਣੀ ੩.


ਸੰ. ਸੰਗ੍ਯਾ- ਬਾਂਸ. ਵੰਸ਼। ੨. ਬਾਂਸ ਦੀ ਪੌਰੀ ਦੀ ਬਣੀ ਹੋਈ ਵੰਸਰੀ. ਮੁਰਲੀ.


ਤਾਗਾ (ਜਨੇਊ) ਰਹਿਤ. ਯਗ੍ਯੋਪਵੀਤ ਬਿਨਾ. "ਵੇਤਗਾ ਆਪੇ ਵਤੈ." (ਵਾਰ ਆਸਾ) ੨. ਤਗ੍ਯਤਾ ਬਿਨਾ. ਤਤ੍ਵਗ੍ਯਾਨ ਰਹਿਤ. ਦੇਖੋ, ਤਗ੍ਯ.


ਸੰ. ਸੰਗ੍ਯਾ- ਕੰਮ ਦੀ ਮਜ਼ਦੂਰੀ। ੨. ਤਨਖ਼੍ਵਾਹ. ਨੌਕਰ ਦੀ ਉਜਰਤ.