اُ توں شروع ہون والے پنجابی لفظاں دے معنےਕ

ਕੱਲਰ ਵਿੱਚ. "ਕਾਲਿਰ ਬੀਜਸਿ ਦੁਰਮਤਿ ਐਸੀ." (ਮਲਾ ਅਃ ਮਃ ੧) ਕੱਲਰ ਵਿੱਚ ਬੀਜ ਉਗਦਾ ਨਹੀਂ. ਕੱਲਰ ਵਿੱਚ ਬੀਜਣ ਤੋਂ ਭਾਵ ਕੁਪਾਤ੍ਰ ਵਿੱਚ ਦਾਨ ਕਰਨਾ ਹੈ.


ਵਿ- ਕਾਲਾ. ਕਾਲੀ. ਸਿਆਹ.


ਵਿ- ਸਿਆਹ. ਕ੍ਰਿਸਨ। ੨. ਕਲੰਕੀ. ਦੋਸੀ। ੩. ਸੰਗ੍ਯਾ- ਚੋਰ, ਜੋ ਰਾਤ ਨੂੰ ਕਾਲਾ ਲਿਬਾਸ ਪਹਿਰਦਾ ਹੈ. "ਕਾਲਿਆਂ ਕਾਲੇ ਵੰਨ." (ਵਾਰ ਸੂਹੀ ਮਃ ੧) ੪. ਦੇਖੋ, ਫੂਲਵੰਸ਼। ੫. ਇੱਕ ਪਹਾੜੀਆ, ਜੋ ਗੁਰੂ ਅਰਜਨ ਦੇਵ ਦਾ ਸਿੱਖ ਹੋ ਕੇ ਸਦਾਚਾਰੀ ਹੋਇਆ। ੬. ਡਿੰਗ. ਪਾਗਲ. ਸਿਰੜਾ.


ਭਾਵ- ਵਿਸੇਲੰਪਟ ਜੁਆਨ ਪੁਰਖ. "ਤੂ ਸੁਣਿ ਹਰਣਾ ਕਾਲਿਆ! ਕੀ ਵਾੜੀਐ ਰਾਤਾ?" (ਆਸਾ ਛੰਤ ਮਃ ੧)


ਪੇਸ਼ਾਵਰ ਦਾ ਹਾਕਿਮ, ਜੋ ਸ਼ਾਹਜਹਾਂ ਦੀ ਆਗ੍ਯਾ ਨਾਲ ਛੀਵੇਂ ਸਤਿਗੁਰੂ ਨੂੰ ਫੜਨ ਆਇਆ, ਅਤੇ ਸਤਿਗੁਰੂ ਦੇ ਹੱਥੋਂ ਮਰਿਆ. ਦੇਖੋ, ਹਰਿਗੋਬਿੰਦ ਸਤਿਗੁਰੂ। ੨. ਸਵਾ ਸੌ ਸਵਾਰਾਂ ਦਾ ਸਰਦਾਰ ਪਠਾਣ, ਜੋ ਭੰਗਾਣੀ ਦੇ ਜੰਗ ਸਮੇਂ ਸਾਥੀ ਪਠਾਣਾਂ ਵਾਂਙ ਨਮਕਹਰਾਮ ਹੋ ਕੇ, ਦਸ਼ਮੇਸ਼ ਨੂੰ ਛੱਡਕੇ ਜਾਣਾ ਨਹੀਂ ਚਾਹੁੰਦਾ ਸੀ. ਦੇਖੋ, ਬੁੱਧੂਸ਼ਾਹ.