اُ توں شروع ہون والے پنجابی لفظاں دے معنےਦ

ਸੰਗ੍ਯਾ- ਦੇਵੇਸ਼ ਇੰਦ੍ਰ. (ਸਨਾਮਾ)


ਸੰਗ੍ਯਾ- ਘਾਘਰਾ ਨਦੀ, ਜਿਸ ਦਾ ਸੰਗਮ ਸਰਯੂ ਨਦੀ ਨਾਲ ਹੁੰਦਾ ਹੈ.


ਸੰਗ੍ਯਾ- ਦੇਵਤਾ ਦੀ ਇਸਤ੍ਰੀ. ਦੇਖੋ, ਦੇਵਪਤਨੀ। ੨. ਦੁਰਗਾ. "ਕੋਟਿ ਦੇਵੀ ਜਾਕਉ ਸੇਵਹਿ." (ਆਸਾ ਛੰਤ ਮਃ ੫) ੩. ਸਦਾਚਾਰ ਵਾਲੀ ਇਸਤ੍ਰੀ. ਪਤਿਵ੍ਰਤਾ ਇਸਤ੍ਰੀ। ੪. ਵਿ- ਦੇਣਵਾਲੀ. "ਮਤੀ ਦੇਵੀ ਦੇਵਰ ਜੇਸਟ." (ਆਸਾ ਮਃ ੫) ੫. ਦੇਵੀਂ. ਦੇਵਤਿਆਂ. ਨੇ "ਅਠਸਠਿ ਤੀਰਥ ਦੇਵੀ ਥਾਪੇ." (ਵਾਰ ਮਾਝ ਮਃ ੧) ੬. ਸੰਗ੍ਯਾ- ਇੱਕ ਛੰਦ. ਦੇਖੋ, ਤ੍ਰਿਗਤਾ ਦਾ ਰੂਪ ੨.


ਗੋਇੰਦਵਾਲ ਨਿਵਾਸੀ ਗੁਰੂ ਅਰਜਨਦੇਵ ਜੀ ਦਾ ਪ੍ਰੇਮੀ ਸਿੱਖ.


ਗੁਰੂ ਹਰਿਗੋਬਿੰਦ ਸਾਹਿਬ ਦਾ ਯੋਧਾ ਸਿੱਖ ਜੋ ਅਮ੍ਰਿਤਸਰ ਜੀ ਦੇ ਜੰਗ ਵਿੱਚ ਵਡੀ ਵੀਰਤਾ ਨਾਲ ਲੜਿਆ। ੨. ਬੁੰਦੇਲਖੰਡ ਨਿਵਾਸੀ ਇੱਕ ਹਿੰਦੀ ਭਾਸਾ ਦਾ ਉੱਤਮ ਕਵਿ, ਜਿਸ ਦਾ ਜਨਮ ਸੰਮਤ ੧੭੪੨ ਦਾ ਦੱਸਿਆ ਜਾਂਦਾ ਹੈ. ਦੇਵੀਦਾਸ ਦੇ ਨਾਤਿ ਦੇ ਕਬਿੱਤ ਬਹੁਤ ਮਨੋਹਰ ਹਨ.¹ ਇਹ ਕਰੌਲੀ ਦੇ ਰਾਜਾ ਭੈਯਾਰਤਨ ਸਿੰਘ ਦੇ ਦਰਬਾਰ ਦਾ ਭੂਸਣ ਸੀ.#"ਛੋਟੇ- ਛੋਟੇ ਪੋਦਨ ਕੋ ਸੂਰਨ ਕੀ ਬਾਰ ਕਰੈ.#ਪਾਤਰੇ ਸੇ ਰੁਖਨ ਕੋ ਪਾਨੀ ਕਰ ਪਾਰਬੋ,#ਨੀਚੇ ਗਿਰਗਏ ਤਿਨੈ ਟੇਕ ਦੈ ਦੈ ਊਂਚੇ ਕਰੈ#ਉਂਚੇ ਬਢਗਏ ਤੈਂ ਜਰੂਰ ਕਾਟਡਾਰਬੋ,#ਫੂਲੇ ਫੂਲੇ ਫੁਲ ਸਬ ਬੀਨ ਏਕ ਠੌਰ ਕਰੈ#ਘਨੇ ਘਨੇ ਤਰੁ ਏਕ ਠੋਰ ਤੈਂ ਉਪਾਰਬੋ.#ਰਾਜਨ ਕੋ ਮਾਲਿਨ ਕੋ ਨਿਤਪ੍ਰਤਿ ਦੇਵੀਦਾਸ#ਚਾਰ ਘਰੀ ਰਾਤਿ ਰਹੇ ਇਤਨੋ ਵਿਚਾਰਏ."


ਇਕ ਪੁਰਾਣ. ਜਿਸ ਦੀ ਸ਼ਲੋਕ ਸੰਖ੍ਯਾ ੧੮੦੦੦ ਹੈ ਅਰ ਜਿਸ ਵਿੱਚ ਮੁਖ ਦੇਵੀ ਦੀ ਕਥਾ ਹੈ. ਕਈ ਕਹਿਂਦੇ ਹਨ ਕਿ ਅਠਾਰਾਂ ਪੁਰਾਣਾਂ ਵਿੱਚ ਇਸੇ ਦੀ ਗਿਣਤੀ ਹੈ, ਕੋਈ ਇਸ ਨੂੰ ਉਪ ਪੁਰਾਣ ਮੰਨਦੇ ਹਨ.


ਸੰ. ਦੇਵੀਮਾਹਾਤਮ੍ਯ (देवीमाहात्म्य) ਦੇਖੋ, ਦੁਰਗਾਪਾਠ.


ਸੰਗ੍ਯਾ- ਦੇਵ- ਈਸ਼. ਦੇਵ- ਇੰਦ੍ਰ. ਦੇਵ- ਰਾਜ ਸੁਰਪਤਿ. ਇੰਦ੍ਰ.


ਰਾਜਾ ਜਸਵੰਤ ਸਿੰਘ ਨਾਭਾਪਤਿ ਦਾ ਛੋਟਾ ਪੁਤ੍ਰ. ਇਹ ਪਿਤਾ ਦੇ ਮਰਣ ਪਿੱਛੋਂ ਅਠਾਰਾਂ ਵਰ੍ਹੇ ਦੀ ਉਮਰ ਵਿੱਚ ੫. ਅਕਤੂਬਰ ਸਨ ੧੮੪੦ ਨੂੰ ਗੱਦੀ ਤੇ ਬੈਠਾ. ਸਨ ੧੮੪੫ ਦੇ ਸਿੱਖਜੰਗ ਸਮੇਂ ਮੇਜਰ ਬ੍ਰਾਡਫੁਟ (Major Broadfoot) ਗਵਰਨਰ ਜਨਰਲ ਦੇ ਏਜੈਂਟ ਨੂੰ ਸ਼ੱਕ ਹੋਇਆ ਕਿ ਰਾਜਾ ਦੇਵੇਂਦ੍ਰਸਿੰਘ ਲਹੌਰ ਦੇ ਘਰ ਦਾ ਮਿਤ੍ਰ. ਅਤੇ ਸਾਡਾ ਹਿਤੂ ਨਹੀਂ ਹੈ. ਉਸ ਵੇਲੇ ਦੇ ਅੰਗ੍ਰੇਜ਼ੀ ਅਹੁਦੇਦਾਰਾਂ ਨੇ ਸਮੇਂ ਦੀ ਨੀਤੀ ਅਨੁਸਾਰ ਰਾਜਾ ਦੇਵੇਂਦ੍ਰ ਸਿੰਘ ਨੂੰ ਸੰਨ ੧੮੪੬ ਵਿਚ ਪੰਜਾਹ ਹਜਾਰ ਸਾਲਾਨਾ ਪੈਨਸ਼ਨ ਦੇਕੇ ਗੱਦੀਓਂ ਲਾਹ ਦਿੱਤਾ ਅਤੇ ਉਸ ਦੇ ਪੁਤ੍ਰ ਨੂੰ ਨਾਭੇ ਦੀ ਗੱਦੀ ਤੇ ਬੈਠਾਇਆ. ਰਾਜਾ ਦੇਵੇਂਦ੍ਰਸਿੰਘ ਨੂੰ ਪਹਿਲਾਂ ਮਥੁਰਾ ਰੱਖਿਆ, ਫੇਰ ੮. ਦਿਸੰਬਰ ਸਨ ੧੮੫੫ ਨੂੰ ਲਹੌਰ ਲੈ ਆਂਦਾ ਅਤੇ ਮਹਾਰਾਜਾ ਖੜਗ ਸਿੰਘ ਦੀ ਹਵੇਲੀ ਰਹਿਣ ਲਈ ਦਿੱਤੀ, ਜਿੱਥੇ ਨਵੰਬਰ ਸਨ ੧੮੬੫ ਵਿੱਚ ਇਸ ਦਾ ਦੇਹਾਂਤ ਹੋਇਆ. ਸਸਕਾਰ ਨਾਭੇ ਕੀਤਾ ਗਿਆ. ਦੇਖੋ, ਨਾਭਾ ਅਤੇ ਫੂਲਵੰਸ਼.


ਸੰਗ੍ਯਾ- ਪੁਰਾਣਾਂ ਅਨੁਸਾਰ ਵਿਸਨੁ ਦੇ ਜਾਗਣ ਦੀ ਤਿਥਿ. ਕੱਤਕ ਸੁਦੀ ੧੧. ਹਾੜ ਸੁਦੀ ੧੧. ਨੂੰ ਸੌਂਕੇ ਇਸ ਦਿਨ ਨੀਂਦ ਖੁਲ੍ਹਦੀ ਹੈ. ਪੰਜਾਬੀ ਵਿੱਚ ਇਸਦਾ ਨਾਉਂ ਦੇਉਟਣੀ ਇਕਾਦਸੀ ਹੈ. ਜ਼ਿਮੀਦਾਰਾਂ ਦਾ ਖਿਆਲ ਹੈ ਕਿ ਇਸ ਦਿਨ ਇੱਖ (ਕਮਾਦ) ਵਿੱਚ ਅਮ੍ਰਿਤ ਪੈਂਦਾ ਹੈ.


ਸੰਗ੍ਯਾ- ਦੇਵਤਿਆਂ ਦਾ ਉਦ੍ਯਾਨ (ਬਾਗ਼) ਦੇਵਵਨ. ਸੰਸਕ੍ਰਿਤ ਦੇ ਵਿਦ੍ਵਾਨਾਂ ਨੇ ਦੇਵਤਿਆਂ ਦੇ ਚਾਰ ਬਾਗ਼ ਮੰਨੇ ਹਨ- ਨੰਦਨ, ਚੈਤ੍ਰਰਥ੍ਯ, ਵੈਭ੍ਰਾਜ ਅਤੇ ਸਰਵਤੋਭਦ੍ਰ. ਸ੍ਵਰਗ ਵਿੱਚ ਇੰਦ੍ਰ ਦਾ ਬਾਗ਼ ਨੰਦਨ ਹੈ. ਇਲਾਵਰ੍‍ਤਖ਼ੰਡ ਦੇ ਪੁਰਵ ਚਿਤ੍ਰਰਥ ਦਾ ਲਾਇਆ ਹੋਇਆ ਕੁਬੇਰ ਦਾ ਬਾਗ਼ ਚੈਤ੍ਰਰਥ੍ਯ ਹੈ. ਸੁਮੇਰੁ ਦੇ ਪੱਛਮ ਵਿਸਕੰਭ (ਵਿਪੁਲ) ਪਹਾੜ ਤੇ ਵੈਭ੍ਰਾਜ ਹੈ. ਸੁਮੇਰੁ ਦੇ ਦੱਖਣ ਵੱਲ ਗੰਧਮਾਦਨ ਉੱਪਰ ਨਿੰਮਾਂ ਦਾ ਬਗੀਚਾ ਸਰਵਤੋਭਦ੍ਰ ਹੈ.