اُ توں شروع ہون والے پنجابی لفظاں دے معنےਨ

ਵ੍ਯ- ਸੰਬੋਧਨ ਸ਼ਬਦ. ਖ਼ਾਸ ਕਰਕੇ ਇਸਤ੍ਰੀ ਲਈ ਵਰਤੀਦਾ ਹੈ। ੨. ਨਿਸੇਧ ਬੋਧਕ. ਨਹੀਂ "ਕਿਛ ਨੀ ਸੀ ਛੰਦਾ." (ਜੈਤ ਛੰਤ ਮਃ ਪ) ਕੁਛ ਇੱਛਾ ਨਹੀਂ ਸੀ। ੩. ਪੰਜਾਬੀ ਵਿੱਚ ਨੀ ਸ਼ਬਦ ਹੈਨ ਦਾ ਅਰਥ ਭੀ ਦਿੰਦਾ ਹੈ, ਜੈਸੇ- "ਆਏਨੀ ਪ੍ਰੇਮੀ ਜਨ।" ੪. ਸੰ. ਧਾ- ਲੈਜਾਣਾ, ਪੁਚਾਉਂਣਾ, ਰਾਹ ਦਿਖਾਉਣਾ, ਖਿੱਚਣਾ, ਪਾਸ ਹੋਣਾ, ਨੀਵੇਂ ਹੋਣਾ, ਇੱਛਾ ਕਰਨਾ.


ਸੰਗ੍ਯਾ- ਬੁਨਿਯਾਦ. ਨੀਵ. ਨਿਉਂ. ਨੀਂਹ.


ਅ਼. [نیّت] ਨੀਯੱਤ. ਸੰਗ੍ਯਾ- ਚਿੱਤ ਦਾ ਸੰਕਲਪ. ਇਰਾਦਾ. "ਮਿਲਦਿਆ ਢਿਲ ਨ ਹੋਵਈ ਜੇ ਨੀਅਤਿ ਰਾਸਿ ਕਰੇ." (ਵਾਰ ਵਡ ਮਃ ੧)


ਕ੍ਰਿ. ਵਿ- ਨੇੜੇ ਨਜ਼ਦੀਕ. ਦੇਖੋ, ਅੰ. near. "ਏਕ ਮਾਰਗ ਦੂਰ ਹੈ, ਇਕ ਨੀਅਰ ਹੈ, ਸੁਨ ਰਾਮ!" (ਰਾਮਾਵ)


ਦੇਖੋ, ਨਿਸਾਨ। ੨. ਅਕ੍ਸ਼੍‍ਰ. ਲੇਖ। ੩. ਸਹੀ. ਦਸ੍ਤਖ਼ਤ. "ਧਰਮੱ ਦਲਾਲ ਪਾਏ ਨੀਸਾਣ." (ਵਾਰ ਸੂਹੀ ਮਃ ੧) ੪. ਨਗਾਰਾ. ਧੌਂਸਾ."ਧੁਨਿ ਉਪਜੈ ਸ਼ਬਦ ਨੀਸਾਣ."(ਸ੍ਰੀ ਮਃ ੧) ਪ ਦੇਖੋ, ਨੀਸਾਣੁ ਅਤੇ ਨੀਸਾਨ.