اُ توں شروع ہون والے پنجابی لفظاں دے معنےਵ

ਦੇਖੋ, ਬੇਤਾ। ੨. ਇੱਕ ਤਿਵਾੜੀ ਬ੍ਰਾਹਮਣ, ਜੋ ਗੁਰੂ ਅਰਜਨਦੇਵ ਦਾ ਸਿੱਖ ਹੋਕੇ ਪਰੋਪਕਾਰੀ ਹੋਇਆ.


ਦੇਖੋ, ਬੇਤਾਲ.


ਵੇਤ੍ਰਿ ਹੈ. ਜਾਣਨ ਵਾਲਾ ਹੈ। ੨. ਜਾਣਦਾ ਹੈ. ਦੇਖੋ, ਬੇਤੈ.


ਸੰ. ਸੰਗ੍ਯਾ- ਬੈਤ. ਬਾਂਸ ਜੇਹੀ ਗੱਠਦਾਰ ਲਚਕੀਲੀ ਬੇਲ ਅਤੇ ਉਸ ਦੀ ਛਟੀ. ਦੇਖੋ, ਬੇਤ.


ਦੇਖੋ, ਬੈਤਾਂ ਦੀ ਸਜਾ। ੨. ਬੈਤ ਦੀ ਸੋੱਟੀ.


ਬੈਤ ਦੀ ਸੋਟੀ ਰੱਖਣ ਵਾਲਾ, ਚੋਬਦਾਰ. ਵੇਤ੍ਰਪਾਣਿ.


ਬੈਤ ਦੀ ਸੋਟੀ ਰੱਖਣ ਵਾਲੀ ਇਸਤ੍ਰੀ. ਜ਼ਨਾਨੀ ਤਿਹੁਡੀ ਪੁਰ ਚੋਬ ਲੈਕੇ ਖੜਨ ਵਾਲੀ ਔਰਤ. ਵੇਤ੍ਰਵਤੀ.


ਦੇਖੋ, ਵੇਤ੍ਰਧਰ.


ਦੇਖੋ, ਵੇਤ੍ਰਧਾਰਾ.