اُ توں شروع ہون والے پنجابی لفظاں دے معنےਪ

ਪੁਰਾਣਪੁਰੁਸ ਤੋਂ. ਆਦਿਪੁਰਖ ਸੇ। ੨. ਪੁਰੀ (ਲੋਕਰਚਨਾ) ਤੋਂ ਪਹਿਲਾਂ. "ਪਹਿਲ ਪੁਰੀਏ ਪੁੰਡਰਕ ਵਨਾ."(ਧਨਾ ਨਾਮਦੇਵ) ਕਮਲ (ਪੁੰਡਰੀਕ) ਬਣਿਆ.


ਵਿ- ਪਹਿਲੀ. ਪ੍ਰਥਮ ਕਾਲ ਦੀ. "ਪ੍ਰੀਤਿ ਚੀਤਿ ਪਹਿਲਰੀਆ." (ਸਾਰ ਮਃ ੫)


ਦੇਖੋ ਪਹਲਵਾਨ. "ਹਉ ਗੋਸਾਈ ਦਾ ਪਹਿਲਵਾਨੜਾ." (ਸ੍ਰੀ ਮਃ ੫. ਪੈਪਾਇ)


ਵਿ- ਪ੍ਰਥਮ. ਪੂਰਵ ਕਾਲ ਦਾ, ਦੀ. ਪਹਿਲੀ. "ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ." (ਸੂਹੀ ਛੰਤ ਮਃ ੫)


ਦੇਖੋ, ਪਹਲਾ। ੨. ਕ੍ਰਿ. ਵਿ- ਪਹਲੇ. ਪੇਸ਼ਤਰ. ਪਹਿਲਾਂ. "ਪਹਿਲਾ ਸੁਚਾ ਆਪਿ ਹੁਇ." (ਵਾਰ ਆਸਾ)


ਦੇਖੋ, ਪ੍ਰਹਲਾਦ.


ਦੇਖੋ, ਪ੍ਰਹਿਲਾਦਸਿੰਘ.