اُ توں شروع ہون والے پنجابی لفظاں دے معنےਭ

ਦੇਖੋ, ਗੁਰੂਆਣਾ ਨੰ. ੩.


ਵਡੀ ਭੱਠੀ. ਇੱਟ ਖਪਰੈਲ ਆਦਿ ਪਕਾਉਣ ਦਾ ਪਚਾਵਾ (ਪਜਾਵਾ).


ਜਿਲਾ ਅੰਬਾਲਾ, ਤਸੀਲ ਥਾਣਾ ਰੋਪੜ ਦਾ ਪਿੰਡ "ਕੋਟਲਾਨਿਹਗ" ਹੈ. ਉਸ ਤੋਂ ਉੱਤਰ ਪੂਰਵ ਪਾਸ ਹੀ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦਾ ਗੁਰਦ੍ਵਾਰਾ ਹੈ, ਜਿਸ ਲਈ ਰੇਲਵੇ ਸਟੇਸ਼ਨ ਰੋਪੜ ਹੈ. ਗੁਰੂ ਸਾਹਿਬ ਇੱਥੇ ਇੱਕ ਭੱਠੇ ਪਾਸ ਵਿਰਾਜੇ ਹਨ, ਅਰ ਇੱਕ ਪ੍ਰੇਮੀ ਪਠਾਣ ਨੇ ਸਤਿਗੁਰਾਂ ਦੀ ਸੇਵਾ ਕੀਤੀ. ਹੁਣ ਇਸ ਥਾਂ ਸੁੰਦਰ ਦਰਬਾਰ ਬਣਾਇਆ ਗਿਆ ਹੈ, ਪਾਸ ਰਹਿਣ ਲਈ ਪੱਕੇ ਮਕਾਨ ਹਨ. ਪੁਜਾਰੀ ਸਿੰਘ ਹੈ.


ਭੱਠ ਵਿੱਚ. "ਭਠਿ ਨਗਰ ਸੇ ਗ੍ਰਾਮ." (ਮਾਝ ਬਾਰਹਮਾਹਾ) ਉਹ ਨਗਰ ਅਤੇ ਗ੍ਰਾਮ ਭੱਠ ਪਾਓ.