اُ توں شروع ہون والے پنجابی لفظاں دے معنےਦ

ਸੰ. ਦੈਸ਼ਿਕ. ਵਿ- ਦੇਸ਼ ਦਾ. ਦੇਸੀ। ੨. ਦੇਖੋ. ਦੇਸਿਕ.


ਵਿ- ਦਾਯਿਨ, ਦੇਣਵਾਲਾ. ਦਾਤਾ. "ਜੀਅਦਾਨ ਗੁਰੁ ਦੈਣੀ." (ਦੇਵ ਮਃ ੫) ੨. ਦੇਣਵਾਲੀ.


ਦਿੰਦਾ ਹੈ. ਦੇਵਤ. "ਡਾਨ ਦੈਤ ਨਿੰਦਕ ਕਉ ਜਾਮ." (ਭੈਰ ਮਃ ੫) ੨. ਸੰ. ਦੈਤ੍ਯ. ਸੰਗ੍ਯਾ- ਦਿਤਿ ਦੇ ਗਰਭ ਤੋਂ ਕਸ਼੍ਯਪ ਦੀ ਸੰਤਾਨ. "ਦੈਤ ਸੰਘਾਰੇ ਬਿਨ ਭਗਤਿ ਅਭਿਆਸਾ." (ਗਉ ਅਃ ਮਃ ੧) ੩. ਸੰ. ਦਯਿਤ. ਵਿ- ਪ੍ਯਾਰਾ. ਪ੍ਰਿਯ। ੪. ਸੰਗ੍ਯਾ- ਪਤਿ. ਭਰਤਾ.


ਦੈਤ੍ਯ ਵੰਸ਼. "ਦੇਵਕੁਲ ਦੈਤਕੁਲ ਜਖ ਕਿੰਨਰ ਨਰ." (ਮਲਾ ਮਃ ੫)


ਦੈਤ੍ਯਗੁਰੁ. ਦੈਤਾਂ ਦਾ ਗੁਰੂ, ਸ਼ੁਕ੍ਰ.


ਦੈਤ੍ਯ- ਅਨੀਕਿਨੀ. ਦੈਤਾਂ ਦੀ ਫ਼ੌਜ. (ਸਨਾਮਾ)


ਦੈਤ੍ਯ ਦਾ ਪੁਤ੍ਰ. "ਦੈਤਪੁਤ੍ਰ ਪ੍ਰਹਲਾਦੁ ਗਾਇਤ੍ਰੀ ਤਰਪਣੁ ਕਿਛੂ ਨ ਜਾਣੈ." (ਭੈਰ ਮਃ ੩) ੨. ਪ੍ਰਹਲਾਦ. "ਦੈਤਪੁਤੁ ਕਰਮ ਧਰਮ ਕਿਛੁ ਸੰਜਮ ਨ ਪੜੈ." (ਸ੍ਰੀ ਅਃ ਮਃ ੩)


ਦੇਖੋ, ਦੰਤਬਕ੍ਰ.


ਸੰਗ੍ਯਾ- ਦੇਣ ਦਾ ਭਾਵ. ਦਾਨ ਕਰਨ ਦੀ ਕ੍ਰਿਯਾ. "ਪੁੰਨਦਾਨ ਬਹੁ ਦੈਨ." (ਧਨਾ ਮਃ ੫) ੨. ਦਿੱਤੋਨ. ਪ੍ਰਦਾਨ ਕੀਤਾ. "ਪ੍ਰੇਮ ਜਨ ਨਾਨਕ ਕਰਿ ਕਿਰਪਾ ਪ੍ਰਭੁ ਦੈਨ." (ਮਲਾ ਪੜਤਾਲ ਮਃ ੫) ੩. ਸੰ. ਦਿਨ ਨਾਲ ਹੈ ਜਿਸ ਦਾ ਸੰਬੰਧ. ਦਿਨ ਦਾ. ਦੈਨਿਕ। ੪. ਦੇਖੋ, ਦੈਨ੍ਯ। ੫. ਅ਼. [دین] ਕ਼ਰਜ. ਉਧਾਰ.