اُ توں شروع ہون والے پنجابی لفظاں دے معنےਨ

ਸੰ. ਸੰਗ੍ਯਾ- ਧੁੰਦ. "ਰਵਿ ਜ੍ਯੋਂ ਨਿਕਸ ਨੀਹਾਰਹਿਂ ਫੋਰੀ." (ਨਾਪ੍ਰ)


ਸਿੰਧੀ. ਸੰਗ੍ਯਾ- ਸਨੇਹ. ਨੇਹ. ਪ੍ਯਾਰ. ਮੁਹੱਬਤ."ਗਾਲੀ ਹਰਿਨੀਹੁ ਨ ਹੋਇ." (ਟੋਡੀ ਮਃ ਪ) "ਠਗਾ ਨੀਹੁਮ ਤ੍ਰੋੜਿ." (ਵਾਰ ਮਾਰੂ ੨. ਮਃ ਪ) ੨. ਬੁਨਿਯਾਦ. ਨਿਉਂ. "ਮਰਗ ਸਵਾਈ ਨੀਹਿ. (ਸ. ਫਰੀਦ) ੩. ਨੀਹਿ. ਨੇਹ (ਪ੍ਯਾਰ) ਨਾਲ. "ਨੀਹਿ ਜਿ ਵਿਧਾ ਮੰਨੁ." (ਵਾਰ ਗਉ ੨. ਮਃ ਪ)


ਸਿੰਧੀ. ਸੰਗ੍ਯਾ- ਰੀਤਿ. ਰਸਮ ਰਿਵਾਜ.


ਸੰ. ਨਿਕ੍ਤ. ਵਿ- ਸਾਫ. ਸ੍ਵੱਛ। ਚੰਗਾ. ਹੱਛਾ.


ਦੇਖੋ, ਨਿਕਸਨਾ."ਹਉ ਬਲਿਹਾਰੀ ਤਿਨ੍ਹ ਕਉ ਪੈਸਿ ਜੁ ਨੀਕਸਿਜਾਹਿ." (ਸ. ਕਬੀਰ)