اُ توں شروع ہون والے پنجابی لفظاں دے معنےਵ

ਵੇਦਾਂ ਦਾ ਰੰਗ. ਦੇਖੋ, ਵੇਦ ੨.


ਦੇਖੋ, ਬਿਆਸ ੪. ਅਤੇ ਪਰਾਸਰ ੩.


ਵੇਦਵੇੱਤਾ ਦਾ ਸੰਖੇਪ.


ਰਾਜਪੂਤਾਂ ਦਾ ਇੱਕ ਗੋਤ੍ਰ. "ਚਲੇ ਨਾਂਗਲੂ ਪਾਂਗਲੂ ਵੇਦੜੋਲੰ." (ਵਿਚਿਤ੍ਰ)


ਵੇਦ (ਗ੍ਯਾਨ) ਵਾਲਾ. "ਮਨਹਰਿ ਕਿਨੈ ਨ ਪਾਇਓ, ਪੁਛਹੁ ਵੇਦਾ ਜਾਇ." (ਮਃ ੪. ਵਾਰ ਸ੍ਰੀ) ੨. ਲੰਕਾ ਨਿਵਾਸੀ ਇੱਕ ਜੰਗਲੀ ਜਾਤਿ.


ਹਥੌੜਾ. ਦੇਖੋ, ਬਦਾਣ. "ਸਮ ਵੇਦਾਣ ਗਦਾ ਸਿਰ ਲਾਗੀ." (ਸਲੋਹ)


ਸੰ. ਸੰਗ੍ਯਾ- ਕਿਰਲਾ. ਗਿਰਗਿਟ. ੨. ਦੇਖੋ, ਬੇਦਾਰਾ।


ਵੇਦ ਦੇ ਅੰਗ. ਦੇਖੋ, ਖਟ ਅੰਗ ੪.


ਦੇਖੋ, ਪਟ ਸ਼ਾਸਤ੍ਰ. ਸ਼ੁਕਲ ਯਜੁਰਵੇਦਸੰਹਿਤਾ ਦੇ ਅੰਤ ਤਤ੍ਵਗ੍ਯਾਨ ਦੇ ਬੋਧਕ ੧੮. ਮੰਤ੍ਰ ਹਨ, ਜਿਨ੍ਹਾਂ ਉੱਪਰ ਅਨੇਕ ਵਿਦ੍ਵਾਨਾਂ ਨੇ ਵਿਸ੍ਤਾਰ ਸਹਿਤ ਵ੍ਯਾਖ੍ਯਾ ਲਿਖੀ ਹੈ. ਵੇਦ ਦੇ ਅੰਤ ਹੋਣ ਕਰਕੇ ਇਸ ਸਿੱਧਾਂਤ ਦਾ ਨਾਮ "ਵੇਦਾਂਤ" ਹੋ ਗਿਆ ਹੈ। ੨. ਵੇਦ ਦਾ ਨਿਚੋੜ. ਵੇਦ ਦਾ ਸਿੱਧਾਂਤ.


ਵ੍ਯਾਸ ਦੇ ਰਚੇ ੫੫੫ ਸੂਤ੍ਰ, ਜੋ ਵੇਦਾਂਤ ਦਾ ਮੂਲ ਹਨ. ਇਨ੍ਹਾਂ ਪੁਰ ਸ਼ੰਕਰ ਦਾ "ਸਾਰੀਰਕ" ਭਾਸ਼੍ਯ ਵੇਦਾਂਤ ਦਾ ਪ੍ਰਧਾਨ ਗ੍ਰੰਥ ਹੈ. ਵੇਦਾਂਤਮੂਲ ਦੇ ੪. ਅਧ੍ਯਾਯ ਅਤੇ ਹਰੇਕ ਅਧਯਾ੍ਯ ਦੇ ਚਾਰ ਚਾਰ ਪਾਦ ਹਨ.