اُ توں شروع ہون والے پنجابی لفظاں دے معنےਅ

ਸ਼ੇਰਅਫ਼ਗਨ ਖ਼ਾਨ. ਕਸ਼ਮੀਰ ਦਾ ਹਾਕਿਮ, ਜੋ ਹਿੰਦੂਆਂ ਨੂੰ ਔਰੰਗਜ਼ੇਬ ਦੇ ਹੁਕਮ ਨਾਲ ਮੁਸਲਮਾਨ ਕਰਦਾ ਸੀ. "ਸੂਬਾ ਤਿਹ ਠਾਂ ਅਫਗਨਸ਼ੇਰ." (ਗੁਪ੍ਰਸੂ) ੨. ਨੂਰਜਹਾਂ ਦਾ ਪਹਿਲਾ ਪਤੀ ਅਲੀਕੁਲੀ ਬੇਗ, ਜਿਸ ਦੀ ਸ਼ੇਰ ਮਾਰਨ ਤੋਂ "ਸ਼ੇਰਅਫ਼ਗਨ" (ਸ਼ੇਰ ਨੂੰ ਪਛਾੜਨ ਵਾਲਾ) ਉਪਾਧਿ ਹੋਈ. ਇਸ ਦਾ ਦੇਹਾਂਤ ਸਨ ੧੬੦੬ ਵਿੱਚ ਹੋਇਆ ਹੈ.


ਫ਼ਾ. [افگنم] ਮੈਂ ਗਿਰਾਉਨਾ ਹਾਂ. ਮੈਂ ਸਿੱਟਦਾ ਹਾਂ. ਮੈਂ ਗਿਰਾਵਾਂਗਾ. ਮੈਂ ਪਛਾੜਾਂਗਾ.


ਫ਼ਾ. [افغان] ਸੰਗ੍ਯਾ- ਸ਼ੋਰ. ਰੌਲਾ। ੨. ਜੰਗ ਵਿੱਚ ਗਰਜਨ ਵਾਲੀ ਇੱਕ ਮੁਸਲਮਾਨ ਜਾਤਿ, ਜੋ ਵਿਸ਼ੇਸ ਕਰਕੇ ਕੰਧਾਰ ਅਤੇ ਸਿੰਧੁਨਦ ਦੇ ਵਿਚਕਾਰ ਵਸਦੀ ਹੈ. ਪਠਾਣ. ਇਸ ਜਾਤਿ ਦੀ ਬੋਲੀ ਪਸ਼ਤੋ (ਪੁਸ਼ਤੋ) ਹੈ। ੩. ਵਿਲਾਪ. ਸ਼ੋਕ। ੪. ਵਿ- ਅਫ਼ਗ਼ਾਨਿਸਤਾਨ ਦਾ ਵਸਨੀਕ.


[افغانِستان] ਸੰਗ੍ਯਾ- ਅਫ਼ਗ਼ਾਨਾਂ ਦੇ ਰਹਿਣ ਦਾ ਦੇਸ਼. ਭਾਰਤ ਦੇ ਉੱਤਰ ਪੱਛਮ ਵੱਲ ਇਕੱ ਦੇਸ਼, ਜਿਸ ਦੀ ਰਾਜਧਾਨੀ ਕਾਬੁਲ ਹੈ. ਇਸ ਦੇ ਉੱਤਰ ਰੂਸੀ ਤੁਰਕਿਸਤਾਨ, ਪੱਛਮ ਫਾਰਿਸ ਅਤੇ ਦੱਖਣ ਪੂਰਵ ਕਸ਼ਮੀਰ ਹੈ. ਅਫ਼ਗ਼ਾਨਿਸਤਾਨ ਦੇ ਸ੍ਵਾਮੀ ਦੀ ਪਹਿਲਾਂ "ਅਮੀਰ" ਪਦਵੀ ਸੀ, ਹੁਣ "ਸ਼ਾਹ" (King) ਹੈ. ਦੇਖੋ, ਅਮੀਰ.


ਫ਼ਾ. [افکار] ਵਿ- ਘਾਇਲ. ਫੱਟੜ. ਜ਼ਖਮੀ.


ਫ਼ਾ. [افکندہ] ਵਿ- ਫੈਂਕਿਆ (ਸਿੱਟਿਆ) ਹੋਇਆ। ੨. ਪਾਇਆ ਡਾਲਿਆ। ੩. ਪਛਾੜਿਆ.


ਫ਼ਾ. [افکندن] ਕ੍ਰਿ- ਪਾਉਣਾ। ੨. ਸਿੱਟਣਾ. ਗਿਰਾਉਣਾ। ੩. ਪਛਾੜਨਾ.


ਅ਼. [افضل] ਅਫ਼ਜਲ. ਵਿ- ਜ਼੍ਯਾਦਾ ਫਜੀਲਤ (ਵਡਿਆਈ) ਵਾਲਾ. ਅਤਿ ਉੱਤਮ. ਨਿਹਾਇਤ ਹੀ ਉਮਦਾ.


ਫ਼ਾ. [افزاے] ਵਿ- ਵਧਾਉਣ ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਇਆ ਕਰਦਾ ਹੈ, ਜੈਸੇ ਆਬਰੂ ਅਫ਼ਜ਼ਾਯ.


ਦੇਖੋ, ਅਫ਼ਜ਼ੂਦਨ. "ਮਿਲਸ ਨਿੱਜ ਅਫਜੂਦ ਕਰ" (ਸਲੋਹ)


ਫ਼ਾ. [افزوُدن] ਕ੍ਰਿ- ਅਧਿਕ ਹੋਨਾ. ਵਧਣਾ. ਤਰੱਕੀ ਕਰਨਾ.