اُ توں شروع ہون والے پنجابی لفظاں دے معنےਦ

ਵਿ- ਦੇਣਵਾਲਾ. ਦਾਨਕਰਤਾ. "ਦੈਨਹਾਰ ਬੁਧਿ ਬਿਬੇਕ." (ਪ੍ਰਭਾ ਪੜਤਾਲ ਮਃ ੫) "ਦੈਨਹਾਰੁ ਸਦ ਜੀਵਨਹਾਰਾ." (ਬਾਵਨ)


ਵਿ- ਦੇਣਵਾਲਾ. ਦੇਵੈਯਾ। ੨. ਸੰਗ੍ਯਾ- ਦੈਵ. ਪਰਮੇਸ਼੍ਵਰ.


ਅ਼. [دَیر] ਸੰਗ੍ਯਾ- ਗੁੰਬਜ. ਮੰਡਪ। ੨. ਈਸਾਈਆਂ ਦਾ ਧਰਮ ਮੰਦਿਰ.


ਫ਼ਾ. [دَیرخراب] ਢਹਿ ਜਾਣ ਵਾਲਾ ਬੁਰਜ. ਭਾਵ- ਸੰਸਾਰ.


ਦਿੱਤਾ ਹੈ. ਦੀਆ. "ਛੀਪੇ ਕੇ ਘਰਿ ਜਨਮ ਦੈਲਾ." (ਆਸਾ ਨਾਮਦੇਵ)


ਸੰ. ਵਿ- ਦੇਵਤਾ ਸੰਬੰਧੀ. ਦੇਵਤਾ ਦਾ। ੨. ਸੰਗ੍ਯਾ- ਕਰਮਫਲ ਪ੍ਰਦਾਤਾ ਵਾਹਗੁਰੂ। ੩. ਭਾਗ. ਨਸੀਬ. ਕ਼ਿਸਮਤ.