اُ توں شروع ہون والے پنجابی لفظاں دے معنےਦ

ਕ੍ਰਿ. ਵਿ- ਦੋਨੋ. ਦੋਵੇਂ। ੨. ਵਿ- ਦੂਜਾ. ਦੂਜੀ. "ਨਹੀ ਹੋਤ ਕਛੁ ਦੋਊ ਬਾਰਾ." (ਬਾਵਨ) ੩. ਸੰਗ੍ਯਾ- ਦ੍ਵੈਤ. "ਯਯਾ ਜਾਰਉ ਦੁਰਮਤਿ ਦੋਊ." (ਬਾਵਨ)


ਦੋਨੋ ਪਕ੍ਸ਼੍‍. ਪਿਤਾਕੁਲ ਅਤੇ ਮਾਤਾਕੁਲ. "ਦੋਉ ਪਛ ਭੀਤਰ ਉਜਿਯਾਰੀ." (ਚਰਿਤ੍ਰ ੧੬੧)


ਸੰਗ੍ਯਾ- ਦੋ ਜਲਾਂ ਦੇ ਮਧ੍ਯ ਦਾ ਦੇਸ਼. ਦੋ ਨਦੀਆਂ ਦੇ ਵਿਚਕਾਰਲਾ ਦੇਸ਼. ਦੇਖੋ, ਦੁਆਬਾ.


ਕ੍ਰਿ. ਵਿ- ਦੋਨੋ ਤ਼ਰਫ਼। ੨. ਚੌਫੇਰੇ. ਇਰਦ ਗਿਰਦ. "ਝੂਠਾ ਰੁਦਨ ਹੋਆ ਦੋਆਲੈ." (ਸ੍ਰੀ ਮਃ ੧. ਪਹਰੇ)


ਵਿ- ਦ੍ਵਯ. ਦੋ. "ਦੋਇ ਧੋਤੀ ਬਸਤ੍ਰ ਕਪਾਟੰ." (ਵਾਰ ਆਸਾ) ੨. ਸੰਗ੍ਯਾ- ਲੋਕ ਪਰਲੋਕ.


ਕ੍ਰਿ. ਵਿ- ਦੋਨੋ. ਦੋਵੇਂ ਹੀ. "ਕੂੜ ਕਪਟ ਨ ਦੈਈ." (ਸੂਹੀ ਛੰਤ ਮਃ ੧) ੨. ਸੰਗ੍ਯਾ- ਦ੍ਵੈਤ. ਦ੍ਵੈਤਭਾਵ.


ਸੰ. (दुष्. ਧਾ- ਕਲੰਕਿਤ ਹੋਣਾ, ਅਪਵਿਤ੍ਰ ਹੋਣਾ, ਅਪਰਾਧ ਕਰਨਾ). ਦੋਸ. ਸੰਗ੍ਯਾ- ਪਾਪ। ੨. ਅਵਗੁਣ. ਐ਼ਬ। ੩. ਕਲੰਕ. "ਦੋਸ ਨ ਕ਼ਾਹੂ ਦੀਜੀਐ." (ਬਿਲਾ ਮਃ ੫) ੪. ਵੈਦ੍ਯਕ ਅਨੁਸਾਰ ਸ਼ਰੀਰ ਦੇ ਖ਼ਿਲਤ਼- ਵਾਤ, ਪਿੱਤ ਅਤੇ ਕਫ। ੫. ਸੰ. दोस्. ਭੁਜਾ. ਬਾਹੁ। ੬. ਦੇਖੋ, ਦੋਸੁ। ੭. ਫ਼ਾ. [دوش] ਦੋਸ਼. ਮੋਢਾ. ਕੰਧਾ। ੮. ਵੀਤਿਆ ਹੋਇਆ ਦਿਨ. ਕਲ੍ਹ.