اُ توں شروع ہون والے پنجابی لفظاں دے معنےਨ

ਦੇਖੋ, ਨੀਤ ਪ. "ਦੇਹ ਨ ਗੇਹ ਨ ਨੇਹ ਨ ਨੀਤਾ." (ਸਵੈਯੇ ਸ੍ਰੀ ਮੁਖਵਾਕ ਮਃ ਪ) ਨਿਤ੍ਯ ਨਹੀਂ.


ਕ੍ਰਿ. ਵਿ- ਹਰ ਰੋਜ਼. ਸਦਾ. ਨਿਤ੍ਯ- ਪ੍ਰਤਿ. "ਸੋਭਾ ਨੀਤਾਨੀਤ." (ਸੋਰ ਮਃ ਪ) "ਸਗਲ ਗੁਣ ਅਵਗੁਣ ਨ ਕੋਈ ਹੋਹਿ ਨੀਤਾ ਨੀਤਾ." (ਸੂਹੀ ਛੰਤ ਮਃ ੧)


ਨਿਤ੍ਯ ਹੀ. ਹਰ ਰੋਜ਼. "ਰਵਿਦਾਸੁ ਢੰਵੰਤਾ ਢੋਰ ਨੀਤਿ." (ਆਸਾ ਧੰਨਾ) "ਦਾਤਨ ਨੀਤਿ ਕਰੇਇ" (ਤਨਾਮਾ) ੨. ਸੰ. ਸੰਗ੍ਯਾ- ਲੈ ਜਾਣ ਦੀ ਕ੍ਰਿਯਾ। ੩. ਉਹਾ ਰੀਤਿ, ਜਿਸ ਦ੍ਵਾਰਾ ਆਦਮੀ ਸੁਮਾਰਗ ਚਲ ਸਕੇ। ੪. ਧਰਮ ਅਤੇ ਸਮਾਜ ਦੇ ਚਲਾਉਣ ਦਾ ਨਿਯਮ। ਪ ਰਾਜ੍ਯਪ੍ਰਬੰਧ ਦੀ ਯੁਕ੍ਤਿ. ਰਿਆਸਤ ਦੇ ਇੰਤਜਾੱਮ ਦੀ ਰੀਤਿ.#ਨੀਤਿ ਹੀ ਤੇ ਧਰਮ ਧਰਮ ਹੀ ਤੇ ਸਭੈ ਸਿੱਧਿ#ਨੀਤਿ ਹੀ ਤੇ ਆਦਰ ਸਭਾਨ ਬੀਚ ਪਾਈਐ,#ਨੀਤਿ ਤੇ ਅਨੀਤਿ ਛੂਟੈ ਨੀਤਿ ਹੀ ਤੇ ਸੁਖ ਲੂਟੈ#ਨੀਤਿ ਲੀਯੇ ਬੋਲੈ ਭਲੋ ਬਕਤਾ ਕਹਾਈਐ,#ਨੀਤਿ ਹੀ ਤੇ ਰਾਜ ਰਾਜੈ ਨੀਤਿ ਹੀ ਤੇ ਪਾਤਸ਼ਾਹੀ#ਨੀਤਿ ਹੀ ਤੇ ਯਸ ਨਵਖੰਡ ਮਾਂਹਿ ਗਾਈਐ,#਼ਛੋਟਨ ਕੋ ਬਡੋ ਅਰੁ ਬਡੇ ਮਾਂਹਿ ਬਡੋ ਕਰੈ#ਤਾਂਤੇ ਸਭ ਹੀ ਕੋ ਰਾਜਨੀਤਿ ਹੀ ਸੁਨਾਈਐ. (ਦੇਵੀਦਾਸ)


ਸੰਗ੍ਯਾ- ਉਹ ਸ਼ਾਸਤ੍ਰ, ਜਿਸ ਵਿੱਚ ਸਮਾਜ ਅਤੇ ਰਾਜ ਨੂੰ ਉੱਤਮ ਰੀਤਿ ਨਾਲ ਚਲਾਉਣ ਦੇ ਨਿਯਮ ਦੱਸੇ ਹੋਣ (The work on political ethics).#ਇਸ ਵੇਲੇ ਨੀਤਿਸ਼ਾਸਤ੍ਰ ਅਨੇਕ ਬੋਲੀਆਂ ਵਿੱਚ ਅਨੰਤ ਦੇਖੇ ਜਾਂਦੇ ਹਨ, ਪਰ ਪੁਰਾਣੇ ਨੀਤਿਸ਼ਾਸਤ੍ਰ ਇਹ ਪ੍ਰਧਾਨ ਹਨ- ਸ਼ੁਕ੍ਰਨੀਤਿ, ਚਾਣਿਕ੍ਯਨੀਤਿ, ਪੰਚਤੰਤ੍ਰ, ਯੁਧਿਸ੍ਠਰਨੀਤਿ ਅਤੇ ਵਿਦੁਰਨੀਤਿ.


ਦੇਖੋ, ਬ੍ਰਿਹਸਪਤਿ.


(੧) ਸਾਮ (सामन). ਪ੍ਯਾਰੇ ਵਚਨਾਂ ਨਾਲ ਕ੍ਰੋਧ ਸ਼ਾਂਤ ਕਰਨਾ. (੨) ਦਾਨ, ਧਨ ਦੇਕੇ ਪ੍ਰਸੰਨ ਕਰਨਾ. (੩) ਦੰਡ. ਸ਼ਸਤ੍ਰ ਅਤੇ ਬਲ ਨਾਲ ਸਜ਼ਾ ਦੇਣੀ. (੪) ਭੇਦ. ਫੋਟਕ ਪਾਕੇ ਕਾਰਜ ਸਿੱਧ ਕਰਨਾ.