اُ توں شروع ہون والے پنجابی لفظاں دے معنےਅ

ਅ਼. [عفو] ਸੰਗ੍ਯਾ- ਕ੍ਸ਼੍‍ਮਾਪਨ (ਖਿਮਾ ਕਰਨ) ਦੀ ਕ੍ਰਿਯਾ. ਮੁਆਫੀ. ਦੇਖੋ, ਆਫੂ.


ਅ਼. [افواہ] ਸੰਗ੍ਯਾ- ਬਹੁ ਵਚਨ ਫ਼ੂਹ ਦਾ. ਫ਼ੂਹ ਦਾ ਅਰਥ ਮੂੰਹ ਹੈ. ਬਹੁਤੇ ਮੂੰਹਾਂ ਦੀ ਬਾਤ. ਸਮਾਚਾਰ. ਦੰਤਕਥਾ. ਕਿੰਵਦੰਤੀ.


ਫ਼ਾ. [افواج] ਬਹੁ ਵਚਨ ਹੈ ਫ਼ੌਜ ਦਾ.


[عفوالگناہ] ਵਿ- ਗੁਨਾਹਅ਼ਫ਼ਵ ਕਰਨ ਵਾਲਾ. ਅਪਰਾਧ ਖਿਮਾ ਕਰਨ ਵਾਲਾ. "ਕਿ ਅਫਵੁਲਗੁਨਾਹ ਹੈ." (ਜਾਪੁ)


ਵਿ- ਜੋ ਫੜਿਆ ਨਹੀਂ ਜਾ ਸਕਦਾ. ਅਗ੍ਰਾਹ੍ਯ.


[تفریِط-اِفراط] ਇਫ਼ਰਾਤ਼ ਤਫ਼ਰੀਤ਼. ਸੰਗ੍ਯਾ- ਵਾਧਾਘਾਟਾ. ਅਧਿਕਤਾ ਅਤੇਕਮੀ. ਭਾਵ- ਹੜਬੜੀ. ਹਲਚਲੀ.