اُ توں شروع ہون والے پنجابی لفظاں دے معنےਬ

ਸੰ. ਵਿਹਸਨ. ਮੁਸਕਰਾਉਣਾ. ਮੰਦ ਮੰਦ ਹੱਸਣਾ.


ਵਿਹਗ. ਵਿਹ (ਆਕਾਸ਼) ਵਿੱਚ ਗਮਨ ਕਰਨਾ ਵਾਲਾ, ਪੰਛੀ। ੨. ਤੀਰ। ੩. ਸੂਰਜ। ੪. ਹਵਾਈ ਜਹਾਜ ਆਦਿ.


ਵਿਚਰੇ. ਫਿਰੇ. ਘੂੰਮੇ. "ਮਨੋ ਬਿਹਚਰੇ ਮਾਸ ਹੇਤੰ ਪਿਲੰਗੰ." (ਵਿਚਿਤ੍ਰ)


ਫ਼ਾ. [بِہتر] ਵਿ- ਬਹੁਤ ਹੱਛਾ. ਅਤਿ ਉੱਤਮ. ਸੰ. ਵ੍ਰਿਹੱਤਰ. ਦੇਖੋ, ਅੰ. ਵਾ. better.


ਫ਼ਾ. [بِہتریِن] ਵਿ- ਅਤ੍ਯੰਤ ਹੀ ਉੱਤਮ. ਬਹੁਤ ਹੀ ਚੰਗਾ.


ਸੰ. ਵਿਤਸ੍ਤਾ. ਜੇਹਲਮ ਨਦੀ. "ਬਿਹਥਿ ਆਦਿ ਸਬਦੁਚਰਕੈ ਏਸਰਾਤਸ੍ਰ ਕਹੁ ਅੰਤ. " (ਸਨਾਮਾ)#ਵਿਤਸ੍ਤਾ ਨਦੀ ਦਾ ਸ੍ਵਾਮੀ ਵਰੁਣ, ਉਸ ਦਾ ਅਸ੍ਤ ਫਾਸੀ.