اُ توں شروع ہون والے پنجابی لفظاں دے معنےਵ

ਸੰ. ਵੱਲਿ ਅਤੇ ਵੱਲੀ. ਸੰਗ੍ਯਾ- ਲਤਾ. ਬੇਲ। ੨. ਭਾਵ ਵੰਸ਼. ਕੁਲ. "ਵਧੀ ਵੇਲਿ ਬਹੁ ਪੀੜੀ ਚਾਲੀ" (ਆਸਾ ਮਃ ੫) ੩. ਇਸਤ੍ਰੀ, ਜੋ ਸੰਤਾਨ ਰੂਪ ਫਲ ਦਿੰਦੀ ਹੈ. "ਵੇਲਿ ਪਰਾਈ ਜੋਹਹਿ ਜੀਅੜੇ!" (ਗਉ ਮਃ ੧) ੪. ਕ੍ਰਿ. ਵਿ- ਵੇਲਕੇ. ਵੇਲਣ ਵਿੱਚਦੀਂ ਕੱਢਕੇ. "ਵੇਲਿ ਪਿੰਵਾਇਆ ਕਤਿ ਵੁਣਾਇਆ." (ਮਃ ੧. ਵਾਰ ਰਾਮ ੧)


ਦੇਖੋ, ਬੇੜ। ੨. ਘੇਰਾ. ਲਪੇਟ. "ਪਾਇਆ ਵੇੜ ਮਾਇਆ." (ਬਿਲਾ ਮਃ ੫)


ਆਵੇਸ੍ਟਨ. ਦੇਖੋ, ਬੇੜਨਾ.


ਵੇਸ੍ਟਨ ਕੀਤਾ, ਕੀਤੀ. ਲਪੇਟਿਆ. ਲਪੇਟੀ. ਘੇਰਿਆ. ਘੇਰੀ. "ਮਨੁ ਵੇਕਾਰੀ ਵੇੜਿਆ." (ਮਃ ੩. ਵਾਰ ਸ੍ਰੀ) "ਚੰਦਨ ਵਾਸੁ ਭੁਇਅੰਗਮ ਵੇੜੀ." ਕਲਿ ਅਃ ਮਃ ੪)


ਦੇਖੋ, ਵੇੜ.