ਕ੍ਰਿ. ਵਿ- ਹੁਣ. ਇਸ ਵੇਲੇ. "ਅਬ ਹਰਿ ਰਾਖਨਹਾਰੁ ਚਿਤਾਰਿਆ." (ਧਨਾ ਮਃ ੫) ੨. ਸੰ. ਵਿ- ਅਵ੍ਯਯ. ਜੋ ਵਿਕਾਰ ਨੂੰ ਪ੍ਰਾਪਤ ਨਾ ਹੋਵੇ. ਸਦਾ ਇੱਕਰਸ "ਸੁਹਾਗੁ ਹਮਾਰੋ ਅਬ ਹੁਣਿ ਸੋਹਿਓ." (ਆਸਾ ਮਃ ੫) ਅਚਲ ਸੁਹਾਗ। ੩. ਸੰ. ਅਦ੍ਯ. ਕ੍ਰਿ. ਵਿ- ਅੱਜ. ਆਜ. "ਕਾਲ ਕਰੰਤਾ ਅਬਹਿ ਕਰ ਅਬ ਕਰਤਾ ਸੁ ਇਤਾਲ." (ਸ. ਕਬੀਰ) [اب] ੪. ਸੰਗ੍ਯਾ- ਪਿਤਾ। ੫. ਆਚਾਰਯ. ਗੁਰੂ.
ਕ੍ਰਿ. ਵਿ- ਹੁਣੇ. ਅਭੀ. ਇਸੇ ਵੇਲੇ.
ਕ੍ਰਿ. ਵਿ- ਅਭੀ ਅਤੇ ਕਭੀ. ਹੁਣ ਅਤੇ ਹੋਰ ਵੇਲੇ. "ਅਬਹੀ ਕਬਹੀ ਕਿਛੂ ਨ ਜਾਨਾ." (ਰਾਮ ਮਃ ੧)
nan
ਕ੍ਰਿ. ਵਿ- ਇਸ ਵੇਰੀ. ਇਸ ਦਫ਼ਹ. "ਅਬਕੇ ਛੁਟਕੇ ਠਉਰ ਨ ਠਾਇਓ." (ਗਉ ਕਬੀਰ)#"ਅਬਕੈ ਕਹਿਐ ਨਾਮੁ ਨ ਮਿਲਈ." (ਮਾਰੂ ਮਃ ੧)
ਅ਼. [ابخرہ] ਬੁਖਾਰ (ਭਾਪ) ਦਾ ਬਹੁ ਵਚਨ.
ਅਬਖ਼ਰਹ ਦਾ ਬਹੁ ਵਚਨ.
ਡਿੰਗ. ਸੰਗ੍ਯਾ. ਬੁਰਾ ਸਮਾ. ਖੋਟਾ ਵੇਲਾ.