ਸੰ. ਅਪਗਤਿ. ਸੰਗ੍ਯਾ- ਦੁਰਗਤਿ. ਬੁਰੀ ਹਾਲਤ. ਗਿਰਾਉ ਦੀ ਦਸ਼ਾ. "ਸਾਧੂ ਬਿਨੁ ਐਸੇ ਅਬਗਤਿ ਜਾਵੈ." (ਗੌਂਡ ਕਬੀਰ) ੨. ਸੰ. ਅਵਿਗਤ. ਵਿ- ਜੋ ਨਾਸ਼ ਨਹੀਂ ਹੋਇਆ. ਅਵਿਨਾਸ਼ੀ। ੩. ਸੰ. ਅਵ੍ਯਕ੍ਤ. ਵਿ- ਜਿਸ ਦੀ ਵ੍ਯਕ੍ਤਿ (ਦੇਹ) ਨਾ ਹੋਵੇ. "ਆਦਿ ਪੁਰਖ ਅਬਗਤ ਅਬਿਨਾਸੀ." (ਅਕਾਲ) ੪. ਦੇਖੋ, ਅਵਗਤ.
ਦੇਖੋ, ਅਬਿਚਲ.
ਦੇਖੋ, ਅਬਚਿਲ ਨਗਰ.
ਸੰ. पह्य्रब्ज- ਅਬ੍ਜ. ਸੰਗ੍ਯਾ- ਆਪ (ਪਾਣੀ) ਤੋਂ ਪੈਦਾ ਹੋਇਆ ਕਮਲ. ਜਲਜ। ੨. ਚੰਦ੍ਰਮਾ, ਜੋ ਸਮੁੰਦਰ ਤੋਂ ਪੈਦਾ ਹੋਇਆ ਹੈ.
ਅ਼. [ابجد] ਸੰਗ੍ਯਾ- ਅਲਿਫ਼ ਬੇ ਜੀਮ ਦਾਲ ਆਦਿ ਅੱਖਰਾਂ ਦਾ ਕ੍ਰਮ। ੨. ਵਰਣਮਾਲਾ। ੩. ਗਿਣਤੀ ਦਾ ਇੱਕ ਸੰਕੇਤ ਜਿਸ ਦੇ ਮੁਢ "ਅਬਜਦ" ਸ਼ਬਦ ਹੈ. ਇਹ ਗਿਣਤੀ ਇਉਂ ਹੈ:-:%ਕਵੀ ਜਦ ਛੰਦਰਚਨਾ ਵਿੱਚ ਸੰਮਤ ਲਿਖਦੇ ਹਨ, ਤਦ ਦੋ ਅਰਥ ਬੋਧਕ ਅਜਿਹੇ ਸ਼ਬਦ ਵਰਤਦੇ ਹਨ ਜਿਨ੍ਹਾਂ ਵਿੱਚ ਇਹ ਅੱਖਰ ਗਿਣਤੀ ਦਾ ਭੀ ਕੰਮ ਦੇਣ.
ਸੰਗ੍ਯਾ- ਟਾਲਮਟੋਲ। ੨. ਵਲ੍ਹਾਉ. ਬਹਾਨਾ। ੩. ਕ੍ਰਿ. ਵਿ- ਸਦਾ. ਨਿੱਤ। ੪. ਕਿਸੇ ਸਮੇਂ. "ਅਬ ਤਬ ਅਵਰੁ ਨ ਮਾਗਉ ਹਰਿ ਪਹਿ." (ਗੂਜ ਅਃ ਮਃ ੧) ੫. ਲੋਕ ਪਰਲੋਕ.
ਅ. ਵਿ- ਬਹੁਤ ਖ਼ਰਾਬ. ਸ. ਅਵਰਤਰ। ੨. ਦੁਮਕਟਾ. ਲੁੰਡਾ. ਪੁੱਛ ਰਹਿਤ.
ਦੇਖੋ, ਅਵਤਾ.
ਅਦਬ ਦਾ ਉਲਟ. ਦੇਖੋ, ਅਦਬ। ੨. ਸੰ. ਅਬਦ. ਸੰਗ੍ਯਾ- ਬੱਦਲ, ਜੋ ਆਪ (ਜਲ) ਦਿੰਦਾ ਹੈ. "ਅੰਮ੍ਰਿਤਵਾਕ ਅਬਦ ਅੰਮ੍ਰਿਤ ਤੇ." (ਗੁਪ੍ਰਸੂ) ੩. ਸਾਲ. ਵਰ੍ਹਾ। ੪. ਕਪੂਰ। ੫. ਆਕਾਸ਼। ੬. ਸੰ. ਅਵਦ੍ਯ. ਵਿ- ਜੋ ਕਥਨ ਨਾ ਕੀਤਾ ਜਾਵੇ. ਨਾ ਕਹਿਣ ਯੋਗ੍ਯ. ਅਕਥ੍ਯ। ੭. ਅ਼. [ابد] ਅੰਤ ਰਹਿਤ. ਬੇਅੰਤ। ੮. ਨਿੱਤ. ਇੱਕਰਸ। ੯. ਅ਼. [عبد] ਅ਼ਬਦ. ਸੰਗ੍ਯਾ- ਦਾਸ. ਗ਼ੁਲਾਮ.