اُ توں شروع ہون والے پنجابی لفظاں دے معنےਸ

ਦੇਖੋ, ਸਾਯਕ.


ਸਿੰਧੀ. ਸੰ. ਸ਼੍ਵਾਮਿਨੀ.


ਦੇਖੋ, ਸ਼ਾਯਦ। ੨. ਅ਼. [ساعت] ਸਾਅ਼ਤ. ਸੰਗ੍ਯਾ- ਘੜੀ. ਵੇਲਾ. ਸਮਾਂ. "ਚਲਹੁ ਇਹ ਸਾਇਤ." (ਗੁਪ੍ਰਸੂ)


ਦੇਖੋ, ਸਾਯਬਾਨ.


ਡਿੰਗ. ਸਮੁੰਦਰ (ਸਿੰਧੀ. ਸਾਇਰੁ. ਸੰ. ਸਾਗਰ) "ਸਾਇਰ ਸਪਤ ਭਰੇ ਜਲ ਨਿਰਮਲਿ." (ਪ੍ਰਭਾ ਮਃ ੧) ਦੇਖੋ, ਸਪਤ ਸਰ. "ਸਾਇਰ ਭਰੇ ਕਿ ਸੁਕ?" (ਵਾਰ ਮਾਝ ਮਃ ੧)#"ਵਿਚਿ ਉਪਾਏ ਸਾਇਰਾ ਤਿਨਾ ਭੀ ਰੋਜੀ ਦੇਇ." (ਵਾਰ ਰਾਮ ੧. ਮਃ ੨) ੨. ਝੀਲ. ਸਰ. "ਸਾਇਰ ਭਰ ਸੁ ਭਰ." (ਤੁਖਾ ਬਾਰਹਮਾਹਾ) ੩. ਸ਼ਤਦ੍ਰਵ (ਸਤਲੁਜ) ਅਤੇ ਨਦੀ ਲਈ ਭੀ ਸਾਇਰ ਸ਼ਬਦ ਵਰਤਿਆ ਹੈ. ਯਥਾ- "ਛੋਡ ਦੀਓ ਤਬ ਥਾਂ ਨਿਰਮੋਹ ਕੋ ਪਾਰ ਭਏ ਜਬ ਸਾਇਰ ਤੀਰਾ." (ਗੁਰੁਸੋਭਾ) ੪. ਅ਼. [شاعر] ਸ਼ਾਅ਼ਰ. ਸ਼ਿਅ਼ਰ (ਛੰਦ) ਰਚਣ ਵਾਲਾ ਕਵਿ. "ਜੇ ਸਉ ਸਾਇਰ ਮੇਲੀਐ ਤਿਲੁ ਨ ਪੁਜਾਵਹਿ ਰੋਇ." (ਸ੍ਰੀ ਅਃ ਮਃ ੧) "ਨਾਨਕ ਸਾਇਰ ਇਵ ਕਹਿਆ." (ਆਸਾ ਪਟੀ ਮਃ ੧)


ਸੰਗ੍ਯਾ- ਸਮੁੰਦਰ ਦੀ ਬੇਟੀ, ਲੱਛਮੀ. ਪੁਰਾਣਕਥਾ ਹੈ ਕਿ ਸਮੁੰਦਰ ਰਿੜਕਣ ਸਮੇਂ ਇਹ ਰਤਨਾਂ ਵਿੱਚ ਨਿਕਲੀ ਸੀ। ੨. ਭਾਵ- ਮਾਇਆ. "ਸਾਇਰ ਕੀ ਪੁਤ੍ਰੀ ਬਿਦਾਰਿ ਗਵਾਈ." (ਗਉ ਅਃ ਮਃ ੩) ਬੇਦਾਰ (ਗ੍ਯਾਨੀ) ਨੇ ਮਾਇਆ ਤ੍ਯਾਗ ਦਿੱਤੀ ਹੈ. "ਸਾਇਰ ਕੀ ਪੁਤ੍ਰੀ ਪਰਹਰਿਤਿਆਗੀ ਚਰਨ ਤਲੈ ਵੀਚਾਰੇ." (ਆਸਾ ਛੰਤ ਮਃ ੧) ਮਾਇਆ ਪਰਹਰਿ (ਨਿਰਾਦਰ ਕਰਕੇ) ਤਿਆਗੀ ਹੈ ਅਤੇ ਉਸ ਨੂੰ ਆਪਣੇ ਪੈਰਾਂ ਹੇਠ ਖਿਆਲ ਕੀਤਾ ਹੈ. ਭਾਵ- ਦਾਸੀ ਸਮਝੀ ਹੈ.


ਦੇਖੋ, ਸਾਯਲ.


ਅੰ. Science. ਸੰਗ੍ਯਾ- ਕਿਸੇ ਵਿਦ੍ਯਾ ਦਾ ਤੱਤ। ੨. ਰਾਸਾਯਨਿਕ ਅਤੇ ਭੌਤਿਕ ਵਿਗ੍ਯਾਨ. ਦੇਖੋ, ਵਿਦ੍ਯਾ.