اُ توں شروع ہون والے پنجابی لفظاں دے معنےਅ

ਅ਼. [ابدال] ਵਿ- ਬਦਲ ਜਾਣ ਵਾਲਾ. ਜੋ ਇੱਕ ਦਸ਼ਾ (ਹਾਲਤ) ਵਿੱਚ ਨਾ ਰਹੇ।#੨. ਸੰਗ੍ਯਾ- ਇੱਕ ਖ਼ਾਸ ਪਦਵੀ ਦੇ ਅਧਿਕਾਰੀ ਵਲੀ ਲੋਕ. ਜਿਵੇਂ ਹਿੰਦੂਆਂ ਨੇ ਦਿਕਪਾਲ ਆਦਿ ਦੇਵਤਾ ਮੰਨੇ ਹਨ, ਤਿਵੇਂ ਮੁਸਲਮਾਨ ਮਤ ਦੇ ਆਚਾਰਯਾਂ ਨੇ ੭੦ ਅਬਦਾਲ ਮੰਨੇ ਹਨ, ਜਿਨ੍ਹਾਂ ਵਿੱਚੋਂ ਚਾਲੀ ਸ਼ਾਮ (Syria) ਵਿੱਚ ਅਤੇ ਤੀਹ ਹੋਰ ਥਾਈਂ ਰਹਿੰਦੇ ਹਨ. ਕਈ ਲੇਖਕਾਂ ਨੇ ਚਾਲੀ ਅਬਦਾਲ ਭੀ ਮੰਨੇ ਹਨ ਅਤੇ ਅਬਦਾਲਾਂ ਦੇ ਪ੍ਰਧਾਨ ਨੂੰ ਗੌਸ਼ ਪਦਵੀ ਦਿੱਤੀ ਹੈ ਅਤੇ ਲਿਖਿਆ ਹੈ ਕਿ ਇਨ੍ਹਾਂ ਅਬਦਾਲਾਂ ਦੀ ਬੰਦਗੀ ਅਤੇ ਸ਼ਕਤੀ ਦੇ ਆਸਰੇ ਦੁਨੀਆਂ ਕਾਇਮ ਹੈ. ਜਦ ਇਨ੍ਹਾਂ ਵਿੱਚੋਂ ਕੋਈ ਮਰ ਜਾਂਦਾ ਹੈ, ਤਦ ਉਸ ਦੀ ਥਾਂ ਖ਼ੁਦਾ ਕਿਸੇ ਹੋਰ ਵਲੀ ਨੂੰ ਮੁਕ਼ੱਰਰ ਕਰਦਾ ਹੈ. ਇਸੇ ਤਰਾਂ ਇਸ ਪਦਵੀ ਦੀ ਬਦਲੀ ਹੁੰਦੀ ਰਹਿੰਦੀ ਹੈ, ਜਿਸ ਕਾਰਣ "ਅਬਦਾਲ" ਸੰਗ੍ਯਾ ਹੈ. ਬਦਲ ਦਾ ਬਹੁਵਚਨ ਅਬਦਾਲ ਹੈ. "ਮਾਰਫਤਿ ਮਨੁ ਮਾਰਹੁ ਅਬਦਾਲਾ." (ਮਾਰੂ ਸੋਲਹੇ ਮਃ ੫) ਆਤਮਵਿਦ੍ਯਾ ਦ੍ਵਾਰਾ ਸੰਕਲਪ ਵਿਕਲਪਾਂ ਨੂੰ ਮਾਰਨਾ ਹੀ ਅਬਦਾਲ ਪਦਵੀ ਨੂੰ ਪਹੁਚਣਾ ਹੈ. ਇਸ ਤੁਕ ਵਿੱਚ ਅਬਦਾਲ ਸ਼ਬਦ ਦੋ ਅਰਥ ਰਖਦਾ ਹੈ- ਅਬਦਾਲ (ਬਦਲ ਜਾਣ ਵਾਲਾ) ਮਨ ਮਾਰਨਾ, ਅਬਦਾਲ ਹੋਣਾ ਹੈ। ੩. ਮੁਸਲਮਾਨ ਫ਼ਕੀਰਾਂ ਦੇ ਪੰਜ ਦਰਜਿਆਂ ਵਿੱਚੋਂ ਇੱਕ ਅਬਦਾਲ ਭੀ ਹੈ. ਪੰਜ ਦਰਜੇ ਇਹ ਹਨ- ਗ਼ੌਸ਼, ਕੁਤਬ, ਵਲੀ, ਅਬਦਾਲ, ਕ਼ਲੰਦਰ. ਕਿਤਨਿਆਂ ਦੇ ਮਤ ਵਿੱਚ ਕ਼ਲੰਦਰ ਦੀ ਥਾਂ ਔਤਾਦ ਹੈ. ੪. ਕਾਂਗੜੇ ਦੇ ਜਿਲੇ ਇੱਕ ਮੁਸਲਮਾਨ ਜਾਤਿ, ਜੋ ਮੰਗਕੇ ਗੁਜ਼ਾਰਾ ਕਰਦੀ ਹੈ ਅਤੇ ਮੁਰਦਿਆਂ ਨਾਲ ਮਰਘਟ ਨੂੰ ਗਾਉਂਦੀ ਜਾਂਦੀ ਹੈ. ਇਸ ਜਾਤਿ ਦੇ ਲੋਕ ਬਹਾਦੁਰ ਸੂਰਮਿਆਂ ਦੀਆਂ ਵਾਰਾਂ ਭੀ ਗਾਉਂਦੇ ਹਨ.


ਦੇਖੋ, ਅਬਦਾਲ.


ਵਿ- ਅਬਦਾਲ ਨਾਲ ਸੰਬੰਧ ਰੱਖਣ ਵਾਲਾ. ਅਬਦਾਲ ਦਾ. "ਕਰਿ ਅਬਦਾਲੀ ਭੇਸਵਾ." (ਭੈਰ ਨਾਮਦੇਵ) ਦੇਖੋ, ਅਬਦਾਲ ੩। ੨. ਸੰਗ੍ਯਾ- ਸੱਦੋਜ਼ਈ ਪਠਾਣਾਂ ਦੀ ਅੱਲ ਭੀ ਅਬਦਾਲੀ ਹੈ. ਅਬਦਾਲੀਆਂ ਨੂੰ ਦੁੱਰਾਨੀ ਭੀ ਆਖਦੇ ਹਨ. ਦੇਖੋ, ਅਹਮਦ ਸ਼ਾਹ ਅਬਦਾਲੀ ਅਤੇ ਦੁੱਰਾਨੀ ਸ਼ਬਦ.


ਅ਼. [ابدی] ਵਿ- ਨਿੱਤ ਰਹਿਣ ਵਾਲਾ. ਅਵਿਨਾਸ਼ੀ.


ਦੇਖੋ, ਅਬਦੁੱਲਾ. "ਸੁਨ ਅਬਦੁਲ ਢਾਡੀ ਚਲਆਯੋ." (ਗੁਪ੍ਰਸੂ)


[عبدالصمدخان] ਅਬਦੁਲਸਮਦ ਖ਼ਾਨ. ਮੁਹ਼ੰਮਦ ਅਮੀਨ ਖ਼ਾਂ ਦਾ ਪੁਤ੍ਰ. ਇਹ ਔਰੰਗਜ਼ੇਬ ਦੇ ਸਮੇਂ ਮਨਸਬਦਾਰ ਦਰਬਾਰੀ ਸੀ. ਜਹਾਂਦਾਰ ਸ਼ਾਹ ਦੇ ਵੇਲੇ ਇਹ ਸੱਤਹਜ਼ਾਰੀ ਅਹੁਦੇਦਾਰ ਹੋਇਆ ਅਤੇ ਦਿਲੇਰ ਜੰਗ ਦਾ ਖਿਤਾਬ ਮਿਲਿਆ. ਫ਼ਰਰੁਖ਼ ਸਿ੍ਯਰ ਦੇ ਸਮੇਂ ਸਿੱਖਾਂ ਨੂੰ ਸ਼ਿਕਸਤ ਦੇਣ ਲਈ ਇਹ ਕਸ਼ਮੀਰ ਤੋਂ ਲਹੌਰ ਦਾ ਸੂਬਾ ਥਾਪਿਆ ਗਿਆ. ਇਸਨੇ ਬਾਬੇ ਬੰਦੇ ਉੱਤੇ ਸ਼ਾਹੀ ਫੌਜ ਲੈਕੇ ਗੁਰਦਾਸਪੁਰ ਚੜ੍ਹਾਈ ਕੀਤੀ ਅਤੇ ਉਸ ਨੂੰ ਛਲ ਨਾਲ ਫੜਕੇ ਦਿੱਲੀ ਭੇਜ ਦਿੱਤਾ.#ਮੁਹੰਮਦ ਸ਼ਾਹ ਵੇਲੇ ਇਹ ਮੁਲਤਾਨ ਦਾ ਸੂਬਾ ਹੋਇਆ. ਇਸ ਦਾ ਦੇਹਾਂਤ ਸਨ ੧੭੩੯ ਵਿੱਚ ਹੋਇਆ ਹੈ. ਸਿੱਖ ਇਤਿਹਾਸ ਵਿੱਚ ਇਸਦਾ ਨਾਉਂ ਸਮੁੰਦ ਖਾਨ ਭੀ ਆਇਆ ਹੈ. ਜ਼ਕਰੀਆ ਖ਼ਾਨ (ਖ਼ਾਨ ਬਹਾਦੁਰ) ਲਹੌਰ ਦਾ ਸੂਬਾ ਇਸੇ ਦਾ ਪੁਤ੍ਰ ਸੀ. ਦੇਖੋ, ਬੰਦਾ.


ਦੇਖੋ, ਅਬਦੁੱਲਾ ਖ਼ਾਨ.


ਮੁਹ਼ੰਮਦ ਸਾਹਿਬ ਦਾ ਸਾਥੀ ਅਤੇ ਧਰਮਵੀਰ, ਜੋ ਪੈਗੰਬਰ ਨਾਲ ਅਨੇਕ ਜੰਗਾਂ ਵਿੱਚ ਰਿਹਾ. ਇਸ ਦਾ ਦੇਹਾਂਤ ਸਨ ਹਿਜਰੀ ੩੨ ਵਿੱਚ ਮਦੀਨੇ ਹੋਇਆ. "ਅਬਦੁਲ ਰਹਮਾਨ ਨੇ ਨੌ ਖਾਨਦਾਨ ਕੀਤੇ ਹਨ." (ਜਸਭਾਮ)


[عبدالرحیم خان] ਇਸ ਦਾ ਪ੍ਰਸਿੱਧ ਨਾਉਂ ਖ਼ਾਨ ਖ਼ਾਨਾਨ ਹੈ. ਇਹ ਅਕਬਰ ਦੇ ਅਹਿਲਕਾਰ ਬੈਰਾਮ ਖ਼ਾਨ ਦਾ ਪੁਤ੍ਰ ਸੀ. ਇਸ ਦਾ ਜਨਮ ਸਨ ੧੫੫੬ ਵਿੱਚ ਲਹੌਰ ਹੋਇਆ. ਟੋਡਰ ਮੱਲ ਦੇ ਮਰਣ ਪੁਰ ਸਨ ੧੫੮੯ ਵਿੱਚ ਇਹ ਅਕਬਰ ਦਾ ਮੁੱਖ ਮੰਤ੍ਰੀ ਬਣਿਆ. ਇਸ ਦੀ ਪੁਤ੍ਰੀ ਜਾਨੀ ਬੇਗਮ ਸ਼ਾਹਜ਼ਾਦਾ ਦਾਨਿਆਲ ਨੂੰ ਵਿਆਹੀ ਸੀ. ਅਕਬਰ ਦੇ ਮਰਣ ਪੁਰ ਇਸ ਨੇ ੨੧. ਵਰ੍ਹੇ ਜਹਾਂਗੀਰ ਦੀ ਅਹਿਲਕਾਰੀ ਕੀਤੀ. ਇਸ ਦਾ ਦੇਹਾਂਤ ਸਨ ੧੬੨੭ ਵਿੱਚਹੋਇਆ. ਕਬਰ ਸ਼ੇਖ ਨਿਜ਼ਾਮੁੱਦੀਨ ਦੀ ਦਰਗਾਹ ਪਾਸ ਦਿੱਲੀ ਵਿਦ੍ਯਮਾਨ ਹੈ. ਇਹ ਅਨੇਕ ਜੁਬਾਨਾਂ ਦਾ ਪੰਡਿਤ ਅਤੇ ਕਵੀ ਸੀ ਅਰ ਛਾਪ "ਰਹਿਮਨ" ਤਥਾ "ਰਹੀਮ" ਸੀ. ਇਸ ਦੇ ਹਿੰਦੀ ਦੋਹਰੇ ਬਹੁਤ ਮਨੋਹਰ ਹਨ.#ਕਹਿ ਰਹੀਮ ਯਾ ਪੇਟ ਸੋਂ ਕ੍ਯੋਂ ਨ ਭਯੋ ਤੂ ਪੀਠ,#ਭੂਖੇ ਮਾਨ ਬਿਗਾਰ ਹੈਂ. ਭਰੇ ਬਿਗਾਰੈਂ ਦੀਠ.#ਸਾਧੁ ਸਰਾਹੈ ਸਾਧੁਤਾ ਯਤੀ ਯੋਸਿਤਾ ਜਾਨ,#ਰਹਿਮਨ ਸਾਚੇ ਸੂਰ ਕੀ ਵੈਰੀ ਕਰੈ ਬਖਾਨ.#ਕਹਿ ਰਹੀਮ ਗਤਿ ਦੀਪ ਕੀ ਕੁਲ ਕੁਪੂਤ ਕੀ ਸੋਇ,#ਬਾਰੇ ਉਜਿਆਰੋ ਕਰੈ ਬਡੋ ਅਁਧੇਰੋ ਹੋਇ.#ਫਰਜੀ ਸ਼ਾਹ ਨ ਹ੍ਵੈ ਸਕੈ ਗਤਿ ਟੇਢੀ ਤਾਸੀਰ,#ਰਹਿਮਨ ਸੀਧੀ ਚਾਲ ਤੇ ਪ੍ਯਾਦੋ ਹੋਤ ਵਜ਼ੀਰ.#ਕਰਤ ਨਿਪੁਨਈ ਗੁਣ ਬਿਨਾ ਰਹਿਮਨ ਨਿਪੁਨ ਹਜੂਰ,#ਮਾਨੋ ਟੇਰਤ ਵਿਟਪ ਚਢ ਇਹ ਪ੍ਰਕਾਰ ਹਮ ਕੂਰ.#ਖੀਰਾ ਮੁਖ ਧਰ ਕਾਟਿਯੇ ਮਲਿਯੇ ਨਮਕ ਲਗਾਇ,#ਕਰਵੇ ਮੁਖ ਕੋ ਚਾਹਿਯੇ ਰਹਿਮਨ ਯਹੀ ਸਜਾਇ.#੨. ਅਹਮਦ ਸ਼ਾਹ ਅਬਦਾਲੀ ਦਾ ਬਖਸ਼ੀ, ਜਿਸ ਨੂੰ#ਦੁਆਬੇ ਵਿੱਚ ਖ਼ਾਲਸਾਦਲ ਨੇ ਕਤਲ ਕਰਕੇ ਹਿੰਦੂਆਂ#ਦੀਆਂ ਬਹੂਆਂ ਬੇਟੀਆਂ ਛੁਡਾਈਆਂ.