اُ توں شروع ہون والے پنجابی لفظاں دے معنےਦ

ਸੰ. ਦੂਸਿਤ. ਵਿ- ਕਲੰਕਿਤ. ਦੋਸ ਸਹਿਤ.


ਫ਼ਾ. [دوختن] ਸਿਉਣਾ.


ਤਿੰਨ ਦੋਸ- ਵਾਤ, ਪਿਤ ਅਤੇ ਕਫ। ੨. ਮਨ ਵਾਣੀ ਅਤੇ ਕਰਮ ਦੇ ਦੋਸ.


ਸੰ. ਦੂਸਣ. ਦੋਸ. ਐਬ. ਬੁਰਿਆਈ. "ਦੀਨ- ਦਿਆਲ ਦਯਾਨਿਧਿ ਦੋਖਨ ਦੇਖਤ ਹੈ. ਪਰ ਦੇਤ ਨ ਹਾਰੈ." (ਅਕਾਲ)


ਸੰਗ੍ਯਾ- ਦੋਸ. ਅਵਗੁਣ.


ਦੋਸ ਕਰਕੇ. ਦੋਸ ਸੇ. "ਕੈ ਦੋਖੜੈ ਸੜਿਓਹਿ?" (ਸਵਾ ਮਃ ੧)


ਸੰ. दोषिन. ਵਿ- ਦੋਸ ਵਾਲਾ. ਕਲੰਕੀ. ਐ਼ਬੀ. "ਦੋਖੀ ਆਪਣਾ ਕੀਤਾ ਪਾਇਆ." (ਭੈਰ ਮਃ ੫) ੨. ਸੰ. द्बेषिन- ਦ੍ਵੇਸੀ. ਵਿਰੋਧੀ. "ਸੰਤ ਕਾ ਦੋਖੀ ਮਹਾ ਹਤਿਆਰਾ." (ਸੁਖਮਨੀ)


ਕ੍ਰਿ. ਵਿ- ਦੂਸਿਤ ਕਰਨ ਪੁਰ. "ਦੁਨੀਆ ਕੇ ਦੋਖੇ ਮੂਆ ਚਾਲਤ ਕੁਲ ਕੀ ਕਾਨਿ." (ਸ. ਕਬੀਰ) ੨. ਦੂਸਿਤ (ਕਲੰਕਿਤ) ਕੀਤੇ.


ਫ਼ਾ. [دوغّلہ] ਸੰਗ੍ਯਾ- ਦੋ ਗ਼ੱਲਹ. ਦੋ ਮਿਲੇ ਹੋਏ ਅੰਨ. ਬੇਰੜਾ। ੨. ਭਾਵ- ਜੋ ਅਸਲ ਬਾਪ ਦਾ ਨਹੀਂ. ਹਰਾਮੀ.