ਅ਼. [ابیات] ਬੈਤ ਦਾ ਬਹੁ ਵਚਨ. ਛੰਦ. ਪਦ. "ਅਬਯਾਤ ਹਿੰਦਵੀ." (ਸਲੋਹ) ਹਿੰਦੀ ਛੰਦ.
ਵਿ- ਜੋ ਨਹੀਂ ਵਰ (ਸ਼੍ਰੇਸ੍ਠ). ਅਨੁੱਤਮ. ਮੰਦ. ਬੁਰਾ। ੨. ਫ਼ਾ. [ابر] ਆਬ- ਬਰ. ਸੰ. ਅੰਬੁ- ਧਰ. ਬੱਦਲ. ਮੇਘ. ਦੇਖੋ, ਅਭ੍ਰ.
ਫ਼ਾ. [ابرش] ਵਿ- ਚਿਤਕਬਰਾ. ਡੱਬ- ਖੜੱਬਾ. ਅਭ੍ਰ ਸਦ੍ਰਿਸ਼। ੨. ਉਸ ਦਾ ਅਬਰ. ਉਸ ਦਾ ਬੱਦਲ.
ਦੇਖੋ, ਅਭ੍ਰਕ.
ਸੰ. ਅਵਰ੍ਣ. ਵਿ- ਰੰਗ ਰਹਿਤ. ਜਿਸ ਦਾ ਕੋਈ ਵਰਣ (ਰੰਗ) ਨਹੀਂ. ੨. ਬੁਰੇ ਰੰਗ ਦਾ. ਕੁਰੰਗਾ. "ਅਬਰਨ ਬਰਨ ਘਾਮ ਨਹੀਂ ਛਾਮ." (ਭੈਰ ਅਃ ਕਬੀਰ) ੩. ਵਰਣਧਰਮ ਰਹਿਤ. ਨੀਚ. ਜੋ ਚਾਰ ਵਰਣਾਂ ਤੋਂ ਬਾਹਰ ਹੈ. "ਗਾਵਤ ਸੁਨਤ ਜਪਤ ਉਧਾਰੈ ਬਰਨ ਅਬਰਨਾ ਸਭ ਹੂੰ." (ਦੇਵ ਮਃ ੫) ੪. ਸੰ. अवर्ण- ਅਵਰ੍ਣਯ. ਵਿ- ਜੋ ਬਿਆਨ ਨਹੀਂ ਕੀਤਾ ਜਾ ਸਕਦਾ. "ਅਬਰਨ ਬਰਨ ਸਿਉ ਮਨ ਹੀ ਪ੍ਰੀਤਿ." (ਭੈਰ ਅਃ ਕਬੀਰ) ਓਅੰ ਅੱਖਰ ਜੋ ਅਵਰ੍ਣ੍ਯ ਹੈ, ਅਰਥਾਤ ਵਰਣਨ ਨਹੀਂ ਹੋ ਸਕਦਾ। ੫. ਜੋ ਕਹਿਣ ਯੋਗ੍ਯ ਨਹੀਂ. ਨਿੰਦਾ. "ਬਰਨ ਹੈ ਅਬਰਨ ਕੋ." (ਕਲਕੀ) ਨਿੰਦਾ ਕਹਿਣਗੇ.
ਦੇਖੋ, ਅਬਰਨ ੪. ਅਤੇ ਹਉਮੈ ਗਾਵਿਨ.
ਫ਼ਾ. [ابروُ] ਅੰ. Eye- brow. ਸੰ. ਭ੍ਰੂ. ਸੰਗ੍ਯਾ- ਭ੍ਰਿਕੁਟਿ. ਭੌਂਹ। ੨. ਦੇਖੋ, ਆਬਰੂ.
ਫ਼ਾ. [ابربہاراں] ਬਸੰਤ ਰੁੱਤ ਦਾ ਮੇਘ.
nan
ਦੇਖੋ, ਆਬਰੂ.