اُ توں شروع ہون والے پنجابی لفظاں دے معنےਨ

ਨੀਲੇ ਰੰਗ ਦੀ ਇੱਕ ਮਣਿ, ਜਿਸ ਦੀ ਨੌ ਰਤਨਾਂ ਵਿੱਚ ਗਿਣਤੀ ਹੈ. sapphire.


ਸੰਗ੍ਯਾ- ਨੀਲਾ ਵਸਤ੍ਰ। ੨. ਵਿ- ਨੀਲਾ ਵਸਤ੍ਰ ਪਹਿਰਨ ਵਾਲਾ. ਨੀਲਾਂਬਰ ਧਾਰੀ। ੩. ਸੰਗ੍ਯਾ- ਸ਼ਨਿ ਗ੍ਰਹ। ੪. ਕ੍ਰਿਸ਼ਨ ਜੀ ਦਾ ਵਡਾ ਭਾਈ ਬਲਰਾਮ."ਨੀਲਵਸਨ ਬਨਵਾਰੀ." (ਹਜਾਰੇ ੧੦) ਹੇ ਅਕਾਲ! ਤੂ ਹੀ ਬਲਰਾਮ ਅਤੇ ਵਨਮਾਲੀ ਹੈਂ। ਪ ਨਿਹੰਗ ਸਿੰਘ.


ਵਿ- ਨੀਲੇ ਰੰਗ ਦਾ। ੨. ਸੰਗ੍ਯਾ- ਖੋਤਾ. ਗਧਾ."ਕਾਲਾ ਮੂੰਹ ਅਰ ਨੀਲੇ ਪੈਰ." (ਲੋਕੋ) ਕਾਲਾ ਮੂੰਹ ਅਤੇ ਗਧੇ ਦੀ ਸਵਾਰੀ.


ਵਿ- ਨੀਲੇ ਰੰਗ ਦਾ। ੨. ਸੰਗ੍ਯਾ- ਖੋਤਾ. ਗਧਾ."ਕਾਲਾ ਮੂੰਹ ਅਰ ਨੀਲੇ ਪੈਰ." (ਲੋਕੋ) ਕਾਲਾ ਮੂੰਹ ਅਤੇ ਗਧੇ ਦੀ ਸਵਾਰੀ.


ਸੰ. ਨੀਲਤੁੱਥ. ਸੰਗ੍ਯਾ- ਤਾਂਬੇ ਦਾ ਇੱਕ ਖਾਰ, ਜੋ ਨੀਲੇ ਰੰਗ ਦਾ ਹੁੰਦਾ ਹੈ. ਤੂਤਿਆ।


ਨੀਲ ਦਰਿਆ ਦਾ ਆਬ (ਜਲ). ੨. ਨੀਲਾ ਪਾਣੀ. ਸਾਫ਼ ਅਤੇ ਡੂੰਘਾ ਜਲ। ੩. ਅਟਕ ਦਰਿਆ. ਦੇਖੋ, ਸੁਰਖਾਬ.


ਪੁਰਤ. ਲੀਲਾਮ. ਸੰਗ੍ਯਾ- ਬੋਲੀ ਬੋਲਕੇ ਵੇਚਣ ਦਾ ਢੰਗ. ਸਭ ਤੋਂ ਬੋਲੀ ਵਿੱਚ ਵਧਣ ਵਾਲੇ ਨੂੰ ਵਸਤੁ ਵੇਚਣ ਦੀ ਕ੍ਰਿਯਾ.