ਵਿ- ਬਲ ਰਹਿਤ. ਨਿਰਬਲ. "ਅਬਲ ਬਲ ਤੋੜਿਆ." (ਮਾਰੂ ਜੈਦੇਵ) ਬਲਵਾਨ ਦੇਹ ਦਾ ਬਲ ਤੋੜਕੇ ਅਬਲ ਕੀਤਾ. ਭਾਵ- ਇੰਦ੍ਰੀਆਂ ਕਮਜ਼ੋਰ ਕੀਤੀਆਂ. ੨. ਅ਼. [اّول] ਅੱਵਲ. ਪ੍ਰਥਮ. ਪਹਿਲਾ. "ਅਬਲ ਨਾਉਂ ਖੁਦਾਇ ਦਾ." (ਜਸਾ)
nan
ਅ਼. [ابلق] ਵਿ- ਚਿਤਕਬਰਾ (ਡੱਬਖੜੱਬਾ) ਘੋੜਾ. ਚਿੱਟਾ ਅਤੇ ਕਾਲਾ.
nan
ਸੰ. ਸੰਗ੍ਯਾ- ਇਸਤ੍ਰੀ. ਨਾਰੀ। ੨. ਵਿ- ਦੁਬਲੀ. ਕਮਜ਼ੋਰ। ੩. ਅ਼. [ابلہ] ਮੂਰਖ. ਬੁੱਧਿ ਰਹਿਤ.
ਅ਼. [ابلیِس] ਈਸ਼੍ਵਰ ਦੀ ਕ੍ਰਿਪਾ ਤੋਂ ਵਾਂਜਿਆ ਹੋਇਆ ਭਾਵ- ਸ਼ੈਤ਼ਾਨ. "ਤਕੱਬਰ ਕੀਤਾ ਅਬਲੀਸ ਨੇ ਗਲ ਲਾਨਤ ਜਾਮਾ." (ਜੰਗਨਾਮਾ)
ਵਿ- ਅਧਨੀਂਦਾ. ਅਰ੍ਧ ਉੱਨਿਦ੍ਰਿਤ. ਅਧਸੁੱਤਾ.
ਅ਼. [ابا] ਸੰਗ੍ਯਾ- ਅਬੂ (ਪਿਤਾ) ਦਾ ਬਹੁ ਵਚਨ. ਪਿਤਾ. ਬਾਪ. ਸੰ. ਆਵੁਕ. "ਅੰਮ ਅਬੇ ਥਾਵਹੁ ਮਿਠੜਾ." (ਸ੍ਰੀ ਮਃ ੫)
nan
ਅ਼. [عّباس] ਸੰਗ੍ਯਾ- ਅਬਦੁਲ ਮੁਤੱਲਬ ਦਾ ਪੁਤ੍ਰ ਅਤੇ ਮੁਹ਼ੰਮਦ ਸਾਹਿਬ ਦਾ ਚਾਚਾ. ਇਸ ਦਾ ਦੇਹਾਂਤ ੨੧. ਫਰਵਰੀ ਸਨ ੬੫੩ ਨੂੰ ਹੋਇਆ ਹੈ. ਕਬਰ ਮਦੀਨੇ ਵਿੱਚ ਹੈ. ਅੱਬਾਸੀ ਵੰਸ਼ ਜਿਸ ਵਿੱਚ ਬਗਦਾਦ ਦੇ ਖਲੀਫੇ ਹੋਏ ਹਨ, ਉਹ ਇਸੇ ਦੇ ਨਾਉਂ ਤੋਂ ਪ੍ਰਸਿੱਧ ਹੈ। ੨. ਗੁਲਅ਼ੱਬਾਸ ਦਾ ਪੌਦਾ. ਗੁਲਬਾਂਸ.
ਸੰਗ੍ਯਾ- ਉਬਾਸੀ. ਜ੍ਰਿੰਭਾ (ਜੰਭਾਈ). ਦੇਖੋ, ਉਬਾਸੀ। ੨. ਗੁਲ ਬਾਂਸੀ. "ਜਾਨੁਕ ਫੂਲ ਅਬਾਸੀ ਰਹੀ." (ਚਰਿਤ੍ਰ ੩੧੭) ਦੇਖੋ, ਅੱਬਾਸ ੨.